ਪੰਨਾ:ਧੁਪ ਤੇ ਛਾਂ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੭)

ਵਿਚ ਮਰ ਜਾਂਦੀ ਹੈ। ਜੇ ਕੋਈ ਸਹਿਜ ਸੁਭਾ ਵੀ ਇਹ ਆਖ ਦਿੰਦੀ ਹੈ, ਇੰਦੂ ਤੂੰ ਸੁਖ ਨਾਲ ਘਰ ਕਦੋਂ ਜਾਣਾ ਹੈ, ਤਾਂ ਇੰਦੂ ਸ਼ਰਮ ਨਾਲ ਜ਼ਮੀਨ ਵਿਚ ਗੱਡੀ ਜਾਂਦੀ ਹੈ। ਕੀ ਹੋਇਆ ਲੋਕੀ ਖੁਲ੍ਹ ਕੇ ਨਹੀਂ ਆਖਦੇ ਉਸ ਤਰ੍ਹਾਂ ਉਹ ਹੈ ਤਾਂ ਛੁਟੇੜ ਹੀ। ਇਹ ਗੱਲ ਹਰ ਵੇਲੇ ਉਹਨੂੰ ਖਾਂਦੀ ਰਹਿੰਦੀ ਹੈ।

ਵਾਧਾ ਇਹ ਕਿ ਇਹ ਬੜੀ ਬੜਬੋਲੀ ਤੇ ਹੰਕਾਰਨ ਇਸਤ੍ਰੀ, ਆਉਂਦੇ ਸਮੇਂ ਆਪਣੇ ਪਤੀ ਨੂੰ ਕੌੜੀਆਂ ਫਿੱਕੀਆਂ ਕਹਿੰਦੀ ਇਹ ਗਲ ਸਾਫ ਆਖ ਆਈ ਸੀ ਜਦ ਤਕ ਤੈਥੋਂ ਮੇਰੇ ਖਰਚ ਦਾ ਪ੍ਰਬੰਧ ਨ ਹੋ ਲਵੇ ਮੈਨੂੰ ਲੈਣ ਨਾ ਆਵੀਂ। ਮੈਥੋਂ ਏਦਾਂ ਇਸ ਘਰ ਵਿਚ ਜਿਥੇ ਕਿ ਰਾਤ ਦਿਨ ਭੰਗ ਭੁਜਦੀ ਰਹਿੰਦੀ ਹੈ,ਨਹੀਂ ਰਿਹਾ ਜਾਂਦਾ।

ਹੌਲੀ ਹੌਲੀ ਇੰਦੂ ਦੀਆਂ ਅੱਖਾਂ ਖੁਲ੍ਹਣ ਲਗੀਆਂ ਤੇ ਉਹਦਾ ਹੰਕਾਰ ਦਾ ਨਸ਼ਾ ਉਤਰਨ ਲਗਾ। ਇਕ ਦਿਨ ਕਮਲਾ ਰੋ ਰਹੀ ਸੀ, ਇੰਦੂ ਨੇ ਕਿਹਾ, ਕਿਉਂ ਰੋਨੀ ਏਂ ਬੱਚੀ?

ਕਮਲਾ ਨੇ ਭਰੇ ਹੋਏ ਗਲੇ ਨਾਲ ਕਿਹਾ, 'ਬਾਬੂ ਜੀ ਨਹੀਂ ਆਏ, ਮੇਰੇ ਜੀਅ ਵਿਚ ਕੁਝ ਕੁਝ ਹੋ ਰਿਹਾ ਹੈ। ਮਾਂ ਜੀ ਉਹਨਾਂ ਨੂੰ ਵੇਖਣ ਨੂੰ ਬੜਾ ਜੀ ਕਰਦਾ ਹੈ।

ਇੰਦੂ ਨੂੰ ਇਹ ਸ਼ਬਦ ਹਥੌੜਿਆਂ ਵਾਂਗੂੰ ਵੱਜੇ। ਉਹਦੀ ਛਾਤੀ ਪਾਟਣ ਲਗੀ ਤੇ ਉਹ ਕਮਲਾ ਨੂੰ ਗਲ ਨਾਲ ਲਾ ਕੇ ਰੋ ਪਈ।

ਬਾਹਰ ਮੀਂਹ ਪੈ ਰਿਹਾ ਸੀ, ਇਸ ਕਰਕੇ ਉਸਦੀ