ਰੋਕਦਿਆਂ ਹੋਇਆਂ ਕਿਹਾ, ਬੀਬੀ ਜੀ ਹੁਣ ਮੈਥੋਂ ਬਹੁਤਾ ਕੁਝ ਨਹੀਂ ਸੁਣਿਆਂ ਜਾਂਦਾ। ਸਾਫ ਸਾਫ ਦੱਸੋ ਕੀ ਵਿਆਹ ਹੋਰ ਕਰਵਾ ਲਿਆ ਨੇ, ਕੀ ਹੋਇਆ ਹੈ?
ਤੈਨੂੰ ਇਸ ਗੱਲ ਦਾ ਯਕੀਨ ਹੁੰਦਾ ਹੈ?
'ਨਹੀ ਬਿਲਕੁਲ ਨਹੀਂ। ਮੈਂ ਭਾਵੇਂ ਕਿੱਨੀਆਂ ਵੱਡੀਆਂ ਵੱਡੀਆਂ ਭੱਲਾਂ ਕਰਾਂ ਪਰ ਉਹ ਮੇਰੇ ਨਾਲ ਬੇ-ਇਨਸਾਫੀ ਨਹੀਂ ਕਰ ਸਕਦੇ। ਫੇਰ ਵੀ ਮੇਰਾ ਕਿਉਂ ਉਹਨਾਂ ਪਾਸ ਟਿਕਾਣਾ ਨਹੀਂ ਰਿਹਾ ਦਸੋਗੀ ਨਾਂ? ਇਹ ਆਖਦਿਆਂ ਹੀ ਉਹਦੀਆਂ ਦੋਵੇਂ ਅੱਖਾਂ ਡੁਲ੍ਹ ਪਈਆਂ।
ਬਿਮਲਾ ਦੀਆਂ ਅੱਖੀਆਂ ਵੀ ਭਰੀਆਂ ਪਰ ਅੱਥਰੂ ਨਹੀਂ ਡੁਲ੍ਹੇ, ਉਸਨੇ ਆਖਿਆ ਭਾਬੀ ਜੀ ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਮੈਂ ਤੈਨੂੰ ਕਿੱਦਾਂ ਸਮਝਾਵਾਂ ਕਿ ਉਹਨਾਂ ਕੋਲ ਤੇਰੇ ਜੋਗੀ ਥਾਂ ਨਹੀਂ ਰਹੀ। ਸਣ! ਸ਼ੰਭੂ ਸੇਠ ਨੇ ਭਰਾ ਜੀ ਨੂੰ ਕੈਦ ਕਰਾ ਦਿਤਾ ਸੀ।
ਇੰਦੂ ਦੇ ਲੂੰਈਂ ਕੰਡੇ ਖੜੇ ਹੋ ਗਏ। ਕਹਿਣ ਲੱਗੀ 'ਫੇਰ?'
ਬਿਮਲਾ ਨੇ ਕਿਹਾ, ਅਸੀਂ ਉਸ ਵੇਲੇ ਕਾਂਸ਼ੀ ਸਾਂ! ਸ਼ੰਭੂ ਸੇਠ ਨੇ ਰੁਪੈ ਮੰਗੇ ਸਨ ਤੇ ਭਰਾ ਜੀ ਪਾਸੋਂ ਸਮੇਂ ਸਿਰ ਦਿਤੇ ਨਹੀਂ ਸਨ ਗਏ। ਉਸਨੇ ਪਰਚਾ ਰੱਖ ਕੇ ਭਰਾ ਜੀ ਨੂੰ ਅੰਦਰ ਕਰਵਾ ਦਿੱਤਾ। ਅੰਦਰ ਹੋ ਜਾਣ ਪਿਛੋਂ ਭਰਾ ਜੀ ਨੇ ਭੋਲੇ ਨੂੰ ਮੇਰੇ ਕੋਲ ਘੱਲਿਆ ਪਰ ਅਸੀਂ ਲੋਕ ਉਸ ਵਕਤ ਇਲਾਹਾਬਾਦ ਪਹੁੰਚ ਗਏ ਸਾਂ। ਉਹ ਮੁੜ ਆਇਆ ਤੇ ਫੇਰ