ਪੰਨਾ:ਧੁਪ ਤੇ ਛਾਂ.pdf/144

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

ਗਿਆ। ਏਸ ਤਰ੍ਹਾਂ ਦਸਾਂ ਦਿਨਾਂ ਦੀ ਦੇਰ ਹੋ ਗਈ। ਫੇਰ ਅਸੀਂ ਇਥੇ ਆਏ ਤੇ ਰੁਪੈ ਦਾ ਫਿਕਰ ਕੀਤਾ ਸਾਡੇ ਕੋਲ ਵੀ ਐਨਾ ਨਕਦ ਰੁਪਿਆ ਨਹੀਂ ਸੀ, ਆਪਣਾ ਗਹਿਣਾ ਗਹਿਣੇ ਪਾਕੇ ਗਿਆਰ੍ਹਵੇਂ ਦਿਨ ਭਰਾ ਜੀ ਨੂੰ ਛੁਡਾਕੇ ਘਰ ਲਿਆਂਦਾ।

ਤੇਰੇ ਕੋਲ ਵੀ ਤਾਂ ਪਜ ਚਾਰ ਹਜ਼ਾਰ ਦਾ ਗਹਿਣਾ ਹੈਸੀ ਭਾਬੀ ਜੀ! ਮੈਦਿਨਾ ਪੁਰ ਬਹੁਤ ਦੂਰ ਵੀ ਨਹੀਂ ਸੀ। ਜੇ ਤੈਨੂੰ ਹੀ ਲਿਖ ਦੇਂਦੇ ਤਾਂ ਇਹ ਕੁਝ ਨ ਹੋ ਸਕਦਾ। ਭਰਾ ਨੇ ਦਸ ਦਿਨ ਜੇਹਲ ਜਾਣਾਂ ਤਾਂ ਮਨਜ਼ੂਰ ਕਰ ਲਿਆ ਪਰ ਤੇਰੇ ਅੱਗੇ ਹੱਥ ਨਹੀਂ ਟੱਡੇ। ਹੁਣ ਤੂੰ ਉਨ੍ਹਾਂ ਕੋਲ ਜਾਕੇ ਕੀ ਕਰੇਂਗੀ? ਤੂੰ ਉਨ੍ਹਾਂ ਨੂੰ ਬਥੇਰਾ ਸੁਖ ਦੇ ਛਡਿਆ ਹੈ, ਜੇਹਲ ਦੀ ਕਸਰ ਰਹਿੰਦੀ ਸੀ, ਉਹ ਵੀ ਵੇਖ ਆਏ ਹਨ। ਹੁਣ ਉਨ੍ਹਾਂ ਦਾ ਖਹਿੜਾ ਛਡ ਤੇ ਆਪ ਸੌਖਿਆਂ ਵਸ ਕੇ ਉਨ੍ਹਾਂ ਨੂੰ ਸੌਖਿਆਂ ਵੱਸਣ ਦਿਹ।

ਇੰਦੂ ਕੁਝ ਚਿਰ ਚੁਪ ਚਾਪ ਬੈਠੀ ਰਹੀ, ਫੇਰ ਆਪਣੇ ਸਾਰੇ ਗਹਿਣੇ, ਇਕ ਇਕ ਕਰਕੇ ਲਾਹ ਸੁਟੇ ਤੇ ਬਿਮਲਾ ਦੇ ਹਵਾਲੇ ਕਰਦੀ ਹੋਈ ਬੋਲੀ, ਇਨ੍ਹਾਂ ਨਾਲ ਤੁਸਾਂ ਆਪਣਾ ਗਹਿਣਾ ਤੇ ਹੋਰ ਜੋ ਕੁਝ ਗਹਿਣੇ ਪਾਇਆ ਹੈ ਛੁਡਾ ਲੈਣਾ ਬੀਬੀ ਜੀ। ਮੈਂ ਹੁਣ ਉਨ੍ਹਾਂ ਪਾਸ ਹੀ ਜਾਂਦੀ ਹਾਂ। ਤੂੰ ਆਖਦੀ ਏਂ ਕਿ ਤੇਰਾ ਟਿਕਾਣਾ ਹੁਣ ਉਥੇ ਨਹੀਂ ਹੋਣਾ, ਮੈਂ ਆਖਦੀ ਹਾਂ ਕਿ ਮੇਰਾ ਅਸਲ ਟਿਕਾਣਾ ਬਣਨਾ ਹੀ ਹੁਣ ਹੈ। ਜਿਸ ਚੀਜ਼ ਨੇ ਮੈਨੂੰ ਐਨੇ ਦਿਨ ਉਹਨਾਂ ਪਾਸੋਂ ਲਾਗੇ ਰਹਿੰਦਿਆਂ ਹੋਇਆਂ ਭੀ ਦੂਰ ਦੂਰ ਹੀ ਰਖਿਆ ਹੈ, ਅੱਜ ਮੈਂ ਉਹ ਝੂਠਾ ਮਾਣ ਤੇ ਪਾਪੀ ਗਹਿਣੇ ਤੁਹਾਡੇ ਕੋਲ ਸੁਟ ਕੇ ਜਾ ਰਹੀ ਹਾਂ,