ਪੰਨਾ:ਧੁਪ ਤੇ ਛਾਂ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨)

ਹੁਣ ਮੈਂ ਜਾ ਰਹੀ ਹਾਂ ਆਪਣਾ ਅਸਲੀ ਟਿਕਾਣਾ ਲੈਣ।

ਕੱਲ ਜਾਂ ਪਰਸੋਂ ਆਕੇ ਵੇਖ ਲੈਣਾ, ਤੇਰਾ ਭਰਾ ਤੇ ਮੈਂ ਉਹਨਾਂ ਦੀ ਦਾਸੀ ਕਿੱਦਾਂ ਘਿਉ ਖਿਚੜੀ ਹੋਏ ਹੁੰਨੇ ਹਾਂ। ਚੰਗਾ ਹੁਣ ਮੈਂ ਚਲਦੀ ਹਾਂ।

ਇਹ ਆਖ ਕੇ ਇੰਦੂ ਗੱਡੀ ਉਡੀਕਣ ਤੋਂ ਪਹਿਲਾਂ ਪੈਦਲ ਹੀ ਨੱਸ ਪਈ, ਜਾਹ ਵੇ ਭੋਲਿਆ ਨਾਲ ਤਾਂ ਜਾਹ ਆਖਦੀ ਹੋਈ ਬਿਮਲਾ ਅੱਖਾਂ ਪੂੰਝ ਕੇ ਦਰਵਾਜ਼ੇ ਦੇ ਪਾਸ ਆ ਕੇ ਖਲੋ ਗਈ ਤੇ ਉਸਨੂੰ ਜਾਂਦਿਆਂ ਹੋਇਆਂ ਵੇਖ ਕੇ ਕਹਿਣ ਲਗੀ।

'ਆਪੁ ਗਵਾਈਐ ਤਾਂ ਸਹੁ ਪਾਈਐ ਅਉਰੁ ਕੈਸੀ ਚਤੁਰਾਈ।