ਪੰਨਾ:ਧੁਪ ਤੇ ਛਾਂ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਚਪਨ ਦੀ ਯਾਦ

ਨਾ ਰਖਣ ਦੇ ਸੰਸਕਾਰ ਸਮੇਂ, ਖਬਰੇ ਤਾਂ ਮੈਂ ਚੰਗੀ ਤਰ੍ਹਾਂ ਤਿਆਰ ਨਹੀਂ ਸਾਂ, ਖਬਰੇ ਬਾਬੇ ਜੀ ਨੂੰ ਬਾਹਲਾ ਜੋਤਸ਼ ਨਹੀਂ ਸੀ ਆਉਂਦਾ, ਕੋਈ ਸਬੱਬ ਵੀ ਸਮਝ ਲੌ, ਮੇਰਾ ਨਾਮ 'ਸੁਕੁਮਾਰ' ਰਖਿਆ ਗਿਆ। ਦੋਂਹ ਚੌਂਹ ਸਾਲਾਂ ਵਿਚ ਵਿਚ ਹੀ ਬਾਬਾ ਜੀ ਨੂੰ ਸਮਝ ਪੈ ਗਈ ਕਿ ਇਸ ਨਾਂ ਨਾਲ ਮੇਰਾ ਕੋਈ ਮੇਲ ਨਹੀਂ ਮਿਲਦਾ। ਹੁਣ ਮੈਂ ਬਾਰਾਂ ਤੇਰਾਂ ਸਾਲ ਪਿਛੋਂ ਦੀ ਗਲ ਦਸਦਾ ਹਾਂ, ਹਾਲੇਕਿ ਮੇਰੇ ਆਤਮ ਪਰਚਯ ਦੀਆਂ ਗੱਲਾਂ ਕੋਈ ਹੋਰ ਸਮਝ ਵੀ ਨਹੀਂ ਸਕਦਾ। ਫੇਰ ਵੀ...।

ਸੁਣੋ! ਅਸੀ ਲੋਕ ਪਿੰਡ ਦੇ ਰਹਿਣ ਵਾਲੇ ਹਾਂ। ਬਚਪਨ ਤੋਂ ਹੀ ਉਥੇ ਰਹਿੰਦੇ ਆਏ ਹਾਂ। ਪਿਤਾ ਜੀ ਕਿਧਰੇ ਬਾਹਰ ਨੌਕਰੀ ਕਰਦੇ ਸਨ। ਮੇਰਾ ਉਥੇ ਬਹੁਤ ਘਟ ਆਉਣਾ ਜਾਣਾ ਹੁੰਦਾ ਸੀ। ਮੈਂ ਦਾਦੀ ਕੋਲ ਪਿੰਡ ਹੀ ਰਿਹਾ ਕਰਦਾ ਸਾਂ ਮੈਂ ਘਰ ਵਿਚ ਬੜਾ ਖਰੂਦੀ ਸਾਂ। ਮੇਰੀਆਂ ਸਾਰੀਆਂ ਆਦਤਾਂ ਨੂੰ ਜੇ ਇਕ ਸ਼ਬਦ ਵਿਚ ਦਸਣਾ ਹੋਵੇ ਤਾਂ ਸਮਝ ਲਓ ਕਿ ਮੈਂ ਛੋਟਾ ਰਾਵਣ ਸਾਂ। ਦਾਦਾ ਜੀ ਜਦੋਂ ਆਖਦੇ 'ਤੂੰ ਕਿਹੋ ਜਿਹਾ ਹੋ ਗਿਆ ਏਂ, ਜੋ ਕਿਸੇ ਦੇ ਆਖੇ ਹੀ ਨਹੀਂ ਲਗਦਾ, ਮੈਂ ਤੇਰੇ ਪਿਉ ਨੂੰ ਚਿੱਠੀ ਲਿਖਦਾ ਹਾਂ।' ਮੈਂ ਅੱਗੋਂ ਹੱਸ ਕੇ ਆਖ ਛੱਡਦਾ, 'ਉਹ ਪਿਛਲੇ ਦਿਨ ਗਏ, ਹੁਣ ਤਾਂ