ਪੰਨਾ:ਧੁਪ ਤੇ ਛਾਂ.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੬)

ਇਸ ਕਰਕੇ ਉਹ ਵਿਚਾਰੇ ਕਦੇ ਸਿਰਹਾਣੇ ਥਲੇ, ਕਦੇ ਕਦੇ ਲੇਫ ਦੀ ਤਹਿ ਵਿਚ, ਕਦੇ ਕਿਤੇ, ਕਦੇ ਕਿਤੇ ਲੁਕਾਉਂਦੇ ਫਿਰਦੇ, ਪਰ ਮੈਂ ਲੱਭ ਹੀ ਲਿਆ ਕਰਦਾ ਸਾਂ ਤੇ ਲੱਭ ਕੇ ਖਾਂ ਲੈਂਦਾ ਸਾਂ। ਇਸਤਰ੍ਹਾਂ ਖਾਂਦਾ ਪੀਂਦਾ ਰਹਿੰਦਾ ਤੇ ਮਜ਼ੇ ਨਾਲ ਦਿਨ ਲੰਘਦੇ ਜਾਂਦੇ। ਕੋਈ ਝਗੜਾ ਨਹੀਂ, ਕੋਈ ਫਸਾਦ ਨਹੀਂ, ਕਿਸੇ ਚੀਜ਼ ਦੇ ਲਿਆਉਣ ਦਾ ਫਿਕਰ ਨਹੀਂ। ਪੜ੍ਹਨ ਲਿਖਣ ਦੀ ਤਾਂ ਗੱਲ ਹੀ ਛੱਡੋ ਮੈਂ ਪੂਰਾ ਪੂਰਾ ਅਵਾਰਾ ਗਰਦ ਹੋ ਗਿਆ ਸਾਂ। ਗੁਲੇਲ ਨਾਲ ਚਿੜੀਆਂ ਮਾਰਦਾ ਤੇ ਕਬੂਤਰ ਭੁੰਨ ਭੁੰਨ ਖਾਂਦਾ ਰਹਿੰਦਾ। ਬਾਹਰ ਜਾਕੇ ਜੰਗਲ ਵਿੱਚੋਂ ਸਹੇ ਲੱਭ ਲੱਭ ਕੇ ਮਾਰਦਾ ਤੇ ਏਦਾਂ ਸ਼ਕਾਰ ਦਾ ਝੱਸ ਪੂਰਾ ਕਰੀ ਜਾਂਦਾ, ਏਹੋ ਮੇਰਾ ਕੰਮ ਸੀ। ਨ ਕੋਈ ਡਰ ਤੇ ਨ ਕੋਈ ਫਿਕਰ।

ਪਿਤਾ ਜੀ ਬਕਸਰ ਵਿਚ ਨੌਕਰੀ ਕਰਦੇ ਸਨ ਨ ਉਹ ਮੈਨੂੰ ਵੇਖਣ ਆਉਂਦੇ ਸਨ ਤੇ ਨਾਹੀਂ ਮਾਰਨ। ਬਾਬੇ ਤੇ ਦਾਦੀ ਦਾ ਹਾਲ ਮੈਂ ਪਹਿਲਾਂ ਹੀ ਆਖ ਚੁੱਕਾ ਹਾਂ। ਸੋ ਮੈਂ ਫੇਰ ਆਖਦਾ ਹਾਂ ਕਿ ਮੈਂ ਬਹੁਤ ਹੀ ਮਜ਼ੇ ਵਿਚ ਸਾਂ।

ਇਕ ਦਿਨ ਦਾਦੀ ਦੇ ਮੂੰਹੋਂ ਸੁਣਿਆਂ ਕਿ ਮੈਨੂੰ ਭਰਾਂ ਜੀ ਦੇ ਨਾਲ ਰਹਿਕੇ ਕਲਕੱਤੇ ਪੜ੍ਹਨਾ ਲਿਖਣਾ ਪਏਗਾ। ਆਰਾਮ ਨਾਲ ਢਿੱਡ ਭਰਕੇ ਮੈਂ ਬਾਬੇ ਦੇ ਕੋਲ ਪੁੱਜਾ ਤੇ ਉਹਨੂੰ ਪਿਆਰ ਨਾਲ ਮੈਂ ਆਖਿਆ, 'ਬਾਬਾ ਜੀ ਮੈਨੂੰ ਕਲਕੱਤੇ ਜਾਣਾ ਪਵੇਗਾ?'

ਬਾਬੇ ਨੇ ਆਖਿਆ 'ਹਾਂ।'