ਪੰਨਾ:ਧੁਪ ਤੇ ਛਾਂ.pdf/150

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੭)

ਮੈਂ ਪਹਿਲਾਂ ਸੋਚਿਆ ਹੋਇਆ ਸੀ ਕਿ ਇਹ ਸਭ ਬਾਬੇ ਦੀ ਚਲਾਕੀ ਹੈ। ਸੋ ਕਿਹਾ ਚੰਗਾ, ਜੇ ਮੈਂ ਜਾਵਾਂਗਾ ਤਾਂ ਅੱਜ ਹੀ ਜਾਵਾਂਗਾ।

'ਬਾਬੇ ਨੇ ਹੱਸਕੇ ਆਖਿਆ, ਕਿਉਂ ਘਬਰਾਉਂਦੇ ਹੋ ਬੇਟਾ ਰਜਨੀ ਅਜ ਹੀ ਕਲਕੱਤੇ ਜਾਇਗਾ। ਮਕਾਨ ਸਭ ਠੀਕ ਹੋ ਗਿਆ ਹੈ, ਅਜ ਹੀ ਤਾਂ ਜਾਣਾ ਪਏਗਾ।

ਮੈਂ ਲੋਹੇ ਲਾਖਾ ਹੋ ਗਿਆ। ਇਕ ਤਾਂ ਉਸ ਦਿਨ ਬਾਬੇ ਦੀ ਲੁਕਾਈ ਹੋਈ ਅਫੀਮ ਦੀ ਡੱਬੀ ਨਹੀਂ ਸੀ ਮਿਲੀ। ਉਸਤੋਂ ਬਿਨਾਂ ਹੀ ਇਹ ਚਲਾਕੀ, ਮੈਂ ਕਿੱਦਾਂ ਸਹਾਰ ਸਕਦਾ ਸਾਂ? ਭਾਵੇਂ ਮੈਂ ਆਪਣੇ ਮੂੰਹੋਂ ਕਲਕੱਤੇ ਜਾਣਾ ਮੰਨ ਕੇ ਧੋਖੇ ਵਿਚ ਆ ਗਿਆ ਸਾਂ ਤੇ ਹੁਣ ਪਿਛੇ ਨਹੀਂ ਹਟ ਸਕਦਾ ਸਾਂ। ਅਖੀਰ ਨੂੰ ਮੈਨੂੰ ਜਿਦਾਂ ਵੀ ਹੋ ਸਕਿਆ ਕਲਕੱਤੇ ਜਾਣਾ ਹੀ ਪਿਆ, ਮੈਂ ਤੁਰਨ ਲਗਿਆਂ ਬਾਬੇ ਦੇ ਪੈਰਾਂ ਤੇ ਸਿਰ ਰਖਿਆ ਤੇ ਮਨ ਹੀ ਮਨ ਵਿਚ ਕਿਹਾ ਰੱਬ ਕਰੇ ਮੈਂ ਕੱਲ ਹੀ ਤੇਰੇ ਨਮਿਤ ਫੇਰ ਮੁੜ ਆਵਾਂ। ਫੇਰ ਮੈਂ ਵੇਖ ਲਵਾਂਗਾ ਕਿ ਮੈਨੂੰ ਕੌਣ-ਕਲਕੱਤੇ ਭੇਜਦਾ ਹੈ।