ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੯)

ਆਖ ਗਏ ਹਨ। '੫ਹਿਲੇ ਬਣੀ-ਪਰਾਲਭਦ ਪਾਛੇ ਬਣਿਓ ਸਰੀਰ।'

ਕਲਕੱਤੇ ਆਇਆ ਹੋਇਆ ਹਾਂ। ਸਕੂਲ ਵਿਚ ਦਾਖਲ ਹਾਂ ਤੇ ਹੁਣ ਮੈਂ ਬੜਾ ਹੀ ਬੀਬਾ ਲੜਕਾ ਹਾਂ। ਦੇਸ ਵਿਚ ਜ਼ਰੂਰ ਮੇਰਾ ਨਾਂ ਪ੍ਰਸਿੱਧ ਹੋ ਗਿਆ ਸੀ, ਖੈਰ ਇਸਨੂੰ ਜਾਣ ਦਿਓ।

ਭਰਾ ਦੇ ਗੂੜ੍ਹੇ ਮਿਤ੍ਰਾਂ ਨੇ ਮਿਲ ਕੇ ਇਕ ਮੈੱਸ (mess) ਬਣਾ ਲਿਆ ਹੈ ਜਿਸ ਵਿਚ ਅਸੀਂ ਚਾਰ ਆਦਮੀ ਹੁੰਦੇ ਹਾਂ। ਭਰਾ ਹੈ, ਮੈਂ ਹਾਂ, ਜਹਾਨ ਬਾਬੂ ਤੇ ਰਾਮ ਬਾਬੂ ਹਨ। ਇਨ੍ਹਾਂ ਤੋਂ ਬਿਨਾਂ ਇਕ ਨੌਕਰ ਤੇ ਇਕ ਬ੍ਰਾਹਮਣ ਲਾਂਗਰੀ ਵੀ ਹੈ।

ਗਦਾਧਰ ਲਾਂਗਰੀ ਮੈਥੋਂ ਤਿੰਨ ਚਾਰ ਵਰ੍ਹੇ ਵੱਡਾ ਹੈ। ਇਹੋ ਜਿਹਾ ਭਲਾ-ਮਾਣਸ ਮੈਂ ਪਹਿਲਾਂ ਕਦੇ ਨਹੀਂ ਡਿੱਠਾ। ਮਹੱਲੇ ਵਿਚ ਮੇਰਾ ਕਿਸੇ ਮੁੰਡੇ ਨਾਲ ਕੂਣ ਸਹਿਣ ਨਹੀਂ ਹੋਇਆ, ਪਰ ਗਦਾਧਰ ਮੇਰਾ ਗੂਹੜਾ ਮਿਤ੍ਰ ਬਣ ਗਿਆ ਹੈ। ਮੇਰੇ ਨਾਲ ਉਹ ਖੂਬ ਗੱਪ ਸ਼ੱਪ ਉਡਦੀ, ਮਖੌਲ ਦਾ ਕੋਈ ਹਿਸਾਬ ਨਹੀਂ ਸੀ। ਉਹ ਮੇਦਨੀ ਪੁਰ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀਆਂ ਗੱਲਾਂ ਤੇ ਬਚਪਨ ਦਾ ਇਤਿਹਾਸ ਮੈਨੂੰ ਬਹੁਤ ਚੰਗਾ ਲਗਦਾ ਸੀ, ਉਸ ਦੇ ਪਿੰਡ ਦੀਆਂ ਗੱਲਾਂ ਮੈਂ ਐਨ ਵਾਰੀ ਸੁਣੀਆਂ ਹਨ ਕਿ ਜੇ ਤੁਸੀਂ ਮੇਰੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਉਸ ਦੇ ਪਿੰਡ ਛਡ ਆਓ ਤਾਂ ਮੈਂ ਉਹਦਾ ਤਮਾਮ ਪਿੰਡ ਫਿਰ ਮਾਰਾਂ, ਐਤਵਾਰ ਨੂੰ ਮੈਂ ਉਸਦੇ ਨਾਲ ਕਿਸੇ ਮੈਦਾਨ ਵਿਚ ਘੁਲਣ ਜਾਇਆ ਕਰਦਾ