(੧੫੦)
ਸਾਂ। ਰਾਤ ਨੂੰ ਰਸੋਈ ਘਰ ਵਿਚ ਬਹਿ ਕੇ ਉਸ ਨਾਲ "ਕੋਟਪੀਸ" ਖੇਲਿਆ ਕਰਦਾ ਸਾਂ। ਰੋਟੀ ਖਾਣ ਤੋਂ ਪਿਛੋਂ, ਚੌਂਕਾ ਭਾਂਡਾ ਸਾਂਭ ਕੇ ਅਸੀਂ ਦੋਵੇਂ ਜਣੇ ਖੂਬ ਹਸਿਆ ਖੇਡਿਆ ਕਰਦੇ ਸਾਂ। ਸਾਰੇ ਕੰਮ ਅਸੀਂ ਦੋਵੇਂ ਰਲ ਕੇ ਕਰਿਆ ਕਰਦੇ ਸਾਂ। ਇਸ ਤੋਂ ਬਿਨਾਂ ਮਹੱਲੇ ਵਿਚ ਮੇਰੀ ਹੋਰ ਕਿਸੇ ਨਾਲ ਵਾਕਫੀ ਨਹੀਂ ਸੀ। ਮੇਰਾ ਦੋਸਤ ਭਰਾ, ਪਿੰਡ ਦੇ ਦੋਸਤ, ਮੁੰਨੀ, ਭੋਲਾ ਆਦਿ ਸਭ ਦੇ ਥਾਂ ਇਹੋ ਸੀ। ਇਹਦੇ ਮੂੰਹੋਂ ਮੈਂ ਕਦੇ, "ਛੋਟਾ ਮੂੰਹ ਵਡੀ ਗੱਲ" ਨਹੀਂ ਸੁਣੀ। ਝੂਠ ਮੂਠ ਹੀ ਸਾਰੇ ਉਸਦਾ ਨਿਰਾਦਰ ਕਰਦੇ ਸਨ, ਇਹ ਵੇਖਕੇ ਮੇਰਾ ਜੀ ਤਪ ਉਠਦਾ। ਉਹ ਆਪਣੇ ਮੂੰਹੋਂ ਕਿਸੇ ਨੂੰ ਮੋੜ ਨਹੀਂ ਸੀ ਮੋੜਦਾ, ਜਾਣੀਦਾ ਇਹ ਦੋਸ਼ੀ ਸੀ।
ਸਾਰਿਆਂ ਨੂੰ ਖੁਆ ਪਿਆ ਕੇ ਜਦ ਉਹ ਰਸੋਈ ਨੁਕਰੇ ਵਿਚ ਬਹਿ ਕੇ ਆਪਣੀ ਛੋਟੀ ਜਿਹੀ ਪਿੱਤਲ ਦੀ ਥਾਲੀ ਵਿਚ ਰੋਟੀ ਖਾਣ ਬੈਠਦਾ ਤਾਂ ਹਜ਼ਾਰ ਕੰਮ ਛੱਡ ਕੇ ਵੀ ਮੈਂ ਉਸ ਕੋਲ ਜ਼ਰੂਰ ਪੁਜਦਾ। ਵਿਚਾਰੇ ਦੀ ਕਿਸਮਤ ਹੀ ਇਹੋ ਜਹੀ ਸੀ ਕਿ ਉਸਨੂੰ ਖਾਣ ਵਾਸਤੇ ਘੱਟ ਵੱਧ ਹੀ ਬਚਿਆ ਕਰਦਾ ਸੀ। ਹੋਰ ਤਾਂ ਕਿਸੇ ਪਾਸੇ ਰਿਹਾ ਚੌਲ ਵੀ ਰਜਵੇਂ ਨ ਮਿਲਦੇ। ਕਿਸੇ ਦੀ ਤਾਂ ਗਲ ਨਹੀਂ ਕਰਦਾ, ਮੈਂ ਆਪਣੇ ਵਲ ਹੀ ਵੇਖਦਾ ਕਿ ਮੈਨੂੰ ਸਾਰੀਆਂ ਚੀਜ਼ਾਂ ਪੂਰੀਆਂ ਮਿਲਦੀਆਂ ਸਨ। ਫੇਰ ਉਹਨੂੰ