ਪੰਨਾ:ਧੁਪ ਤੇ ਛਾਂ.pdf/155

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੨)

ਸਕਦਾ? ਉਹ ਕਿਉਂ ਅੱਧ-ਭੁਖਾ ਕਹਿ ਕੇ ਅੱਖਾਂ ਭਰ ਲੈਂਦਾ ਹੈ?

ਕਲਕੱਤੇ ਆਕੇ ਮੈਨੂੰ ਕੀ ਹੋ ਗਿਆ ਹੈ, ਇਹ ਮੇਰੀ ਸਮਝ ਵਿਚ ਨਹੀਂ ਸੀ ਆ ਰਿਹਾ। ਅਖੀਰ ਨੂੰ ਮੇਰੀਆ ਅੱਖਾਂ ਵਿਚ ਐਨਾਂ ਪਾਣੀ ਆ ਕਿੱਥੋਂ ਗਿਆ। ਮੈਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਵੇਖਿਆ ਸਕੂਲ ਵਿਚ, ਮੇਰੀ ਪਿੱਠ ਤੇ ਪੂਰੀ ੨ ਖਜੂਰ ਦੀ ਸੋਟੀ ਭੱਜ ਜਾਂਦੀ ਹੈ, ਪਰ ਮੇਰੀਆਂ ਅੱਖਾਂ ਵਿਚ ਪਾਣੀ ਨਹੀਂ ਆਉਂਦਾ। ਮਾਸਟਰ ਜੀ ਆਖਦੇ 'ਸੁਕੁਮਾਰ' ਦਾ ਸਰੀਰ ਪੱਥਰ ਦਾ ਹੈ। ਮੈਂ ਮਨ ਹੀ ਮਨ ਵਿਚ ਆਖਦਾ, ਏਹ ਨਹੀਂ ਮਨ ਹੀ ਪੱਥਰ ਦਾ ਹੈ। ਮੈਂ ਛੋਟੇ ੨ ਬੱਚਿਆਂ ਵਾਂਗੂੰ ਕਦੇ ਨਹੀਂ ਸਾਂ ਰੋਂਦਾ। ਅਸਲ ਵਿਚ ਮੈਨੂੰ ਰੋਣ ਲਗਿਆਂ ਬੜੀ ਸ਼ਰਮ ਮਲੂੰਮ ਹੁੰਦੀ ਸੀ। ਰੋਣ ਲਗਿਆਂ ਸ਼ਰਮ ਹੁਣ ਵੀ ਆਉਂਦੀ ਹੈ ਪਰ ਹੁਣ ਮੈਂ ਜਿਥੇ ਕੋਈ ਨ ਵੇਖੇ ਲੁਕ ਛਿਪ ਕੇ ਰੋ ਲਿਆ ਕਰਦਾ ਹਾਂ। ਜ਼ਰਾ ਰੋ ਕੇ ਝੱਟ ਪੱਟ ਅੱਖਾਂ ਪੂੰਝ ਕੇ ਸੰਭਲ ਜਾਂਦਾ ਹਾਂ। ਜਦ ਸਕੂਲ ਜਾਂਦਾ ਹਾਂ ਤਾਂ ਰਾਹ ਵਿਚ ਕਈ ਭਿਖਾਰੀ ਭੀਖ ਮੰਗਦੇ ਨਜ਼ਰ ਆਉਂਦੇ ਹਨ। ਕਿਸੇ ਦੇ ਹੱਥ ਨਹੀਂ, ਕਿਸੇ ਦੇ ਪੈਰ ਨਹੀਂ ਹੁੰਦੇ। ਏਦਾਂ ਕਈ ਤਰ੍ਹਾਂ ਦੇ ਦੁੱਖੀ ਵੇਖਦਾ ਹਾਂ। ਮੈਂ ਤਾਂ ਜਿਹੜੇ ਤਿਲਕ ਲਾਕੇ ਤੇ ਖੰਜਰੀ ਵਜਾ ਕੇ, "ਜੈ ਰਾਧਾ ਗੋਪਾਲ" ਆਖ ਕੇ ਭਿਖਿਆ ਮੰਗਦੇ ਹਨ ਉਹਨਾਂ ਨੂੰ ਹੀ ਜਾਣਦਾ ਸਾਂ। ਇਹ ਭਿਖਾਰੀ ਕਿਸ ਕਿਸਮ ਦੇ ਹਨ? ਅੰਦਰ ਹੀ ਅੰਦਰ ਮੈਂ ਦਰਦ ਨਾਲ ਤੜਫ ਉਠਦਾ ਤੇ ਅਰਦਾਸਾਂ ਕਰਦਾ, ਰੱਬਾ ਇਹਨਾਂ ਨੂੰ ਸਾਡੇ ਪਿੰਡ ਭੇਜ ਦਿਹ।