ਪੰਨਾ:ਧੁਪ ਤੇ ਛਾਂ.pdf/156

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੩)

ਖੈਰ ਭੈੜੇ ਭਾਗਾਂ ਵਾਲੇ ਮੰਗਤਿਆਂ ਦੀਆਂ ਗੱਲਾਂ ਜਾਣ ਦਿਉ। ਹੁਣ ਮੈਂ ਆਪਣੀਆਂ ਗੱਲਾਂ ਕਰਦਾ ਹਾਂ। ਵੇਖਦਿਆਂ ੨ ਮੇਰੀਆਂ ਅੱਖਾਂ ਪੱਕ ਗਈਆਂ ਪਰ ਮੈਂ ਵਿਦਿਆ ਸਾਗਰ ਨ ਬਣ ਸਕਿਆ। ਕਦੇ ੨ ਸਾਡੇ ਦੇਸ ਦੀ ਮਾਤਾ ਸੁਰੱਸਤੀ ਪਤਾ ਨਹੀਂ ਕਿਥੇ ਮੇਰੇ ਸਿਰ ਤੇ ਆ ਕੇ ਸਵਾਰ ਹੋ ਜਾਂਦੀ ਹੈ, ਇਹ ਮੈਂ ਜਾਣ ਨਹੀਂ ਸਕਦਾ। ਉਸਦੀ ਆਗਿਆ ਨਾਲ ਕਦੇ ਕਦੇ ਮੈਂ ਐਹੋ ਜਿਹਾ ਸਤ ਕਰਮ ਕਰ ਸੁਟਦਾ ਸਾਂ ਕਿ ਹੁਣ ਵੀ ਮੈਨੂੰ ਸੁਰੱਸਤੀ ਪਾਸੋਂ ਨਫਰਤ ਹੋ ਜਾਂਦੀ ਹੈ। ਡੇਰੇ ਵਿਚ ਮੈਂ ਜਿਦਾਂ ਕਿਸੇ ਦਾ ਕੁਝ ਵਿਗਾੜ ਸਕਦਾ ਹਾਂ, ਰਾਤ ਦਿਨ ਮੈਂ ਇਸੇ ਫਿਕਰ ਵਿਚ ਹੀ ਰਹਿੰਦਾ। ਇਕ ਦਿਨ ਦੀ ਗੱਲ ਹੈ, ਰਾਮ ਬਾਬੂ ਨੇ ਅੱਧਾ ਘੰਟਾ ਖਪਕੇ ਆਪਣੀ ਧੋਤੀ ਚੁਣ ਕੇ ਰੱਖੀ ਸੀ ਤਾਂ ਜੋ ਉਹ ਸੈਰ ਕਰਨ ਜਾਣ ਲੱਗੇ ਤੇੜ ਬੰਨ੍ਹਣਗੇ। ਮੈਨੂੰ ਜ਼ਰਾ ਕੁ ਮੌਕਾ ਮਿਲਿਆ ਤੇ ਮੈਂ ਉਸ ਦੇ ਸਾਰੇ ਵੱਟ ਕੱਢ ਕੇ ਸਾਫ ਕਰਕੇ ਰਖ ਦਿੱਤੀ। ਰਾਤ ਨੂੰ ਆ ਕੇ ਧੋਤੀ ਦੀ ਹਾਲਤ ਵੇਖਕੇ ਵਿਚਾਰੇ ਸਿਰ ਨੂੰ ਦੁਹੱਥੜ ਮਾਰ ਕੇ ਬਹਿ ਗਏ। ਮੈਂ ਖੁਸ਼ੀ ਨਾਲ ਫੁੱਲ ੨ ਕੇ ਪਹਾੜ ਜਿੱਡਾ ਹੋ ਗਿਆ ਸਾਂ। ਅਨਾਬ ਬਾਬੂ ਦਾ ਦਫਤਰ ਜਾਣ ਦਾ ਵਕਤ ਹੋਗਿਆ ਹੈ, ਛੇਤੀ ਛੇਤੀ ਖਾ ਪੀ ਕੇ ਦਫਤਰ ਪਹੁੰਚਣਾ ਚਾਹੁੰਦੇ ਹਨ। ਮੈਂ ਠੀਕ ਮੌਕੇ ਤੇ ਉਨ੍ਹਾਂ ਦੇ ਅਚਕਣ ਨਾਲੋਂ ਬੀੜੇ ਕਤਰ ਕੇ ਸੁੱਟ ਦਿਤੇ ਹਨ। ਸਕੂਲ ਜਾਣ ਤੋਂ ਪਹਿਲਾਂ ਜ਼ਰਾ ਵੇਖ ਗਿਆ ਹਾਂ, ਵਿਚਾਰੇ ਰੋ ਰੋ ਕੇ ਹਾਲ ਪਾਹਰਿਆ ਕਰ ਰਹੇ ਹਨ। ਮੈਂ ਸਾਰੇ ਰਾਹ ਹੱਸਦਾ ਜਾ ਰਿਹਾ ਹਾਂ। ਸ਼ਾਮ ਨੂੰ ਦਫਤ੍ਰੋਂ ਆ ਕੇ ਆਖਣ ਲੱਗੇ ਮੇਰੇ ਬਟਨ