ਪੰਨਾ:ਧੁਪ ਤੇ ਛਾਂ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੫)

ਲਿਆ ਕਿ ਅੱਗੇ ਵਾਸਤੇ ਕੋਈ ਅਜੇਹਾ ਕੰਮ ਨਹੀਂ ਕਰਾਂਗਾ ਜਿਸ ਤੋਂ ਕਿ ਮੇਰੇ ਬਦਲੇ ਕਿਸੇ ਹੋਰ ਦੀ ਜਾਨ ਸਕੰਜੇ ਵਿਚ ਆ ਜਾਵੇ।

ਐਹੋ ਜਹੀ ਪ੍ਰਤੱਗਿਆ ਮੈਂ ਕਦੇ ਪਹਿਲਾਂ ਨਹੀਂ ਸੀ ਕੀਤੀ ਤੇ ਅਗੋ ਵੀ ਸ਼ਾਇਦ ਨਾ ਹੀ ਕਰਦਾ, ਪਰ ਇਹ ਸਭ ਕੁਝ ਮੈਨੂੰ ਗਦਾਧਰ ਦੇ ਵਾਸਤੇ ਕਰਨਾ ਪਿਆ ਉਸਦੇ ਵਾਸਤੇ ਹੀ ਮੈਂ ਆਪਣੇ ਰਾਹੋਂ ਦੂਜੇ ਪਾਸੇ ਚਲ ਪਿਆ। ਗਦਾਧਰ ਨੇ ਮੈਨੂੰ ਮਿਟੀ ਵਿਚ ਮਿਲਾ ਦਿਤਾ ਸੀ। ਮੇਰੇ ਦਿਲ ਦਿਮਾਗ ਤੇ ਉਸ ਦਾ ਪੂਰਾ ਪੂਰਾ ਕਬਜ਼ਾ ਹੋ ਚੁਕਾ ਸੀ। ਇਹ ਗਲ ਕੋਈ ਨਹੀਂ ਕਹਿ ਸਕਦਾ ਕਿ ਕਿਸਤਰ੍ਹਾਂ ਕਿਸੇ ਦਾ ਜੀਵਨ, ਸੁਧਰ ਜਾਣਾ ਹੈ। ਪੰਤ ਜੀ ਮਹਾਰਾਜ ਤੇ ਹੋਰ ਵੀ ਕਈਆਂ ਦੀਆਂ ਕੋਸ਼ਸ਼ਾਂ ਕਰਨ ਤੇ ਵੀ, ਜਿਹੜੀ ਪ੍ਰਤਗਿਆ ਮੈਂ ਨਹੀਂ ਸਾਂ ਕਰਦਾ, ਤੇ ਸ਼ਾਇਦ ਕਦੇ ਵੀ ਨ ਕਰਦਾ, ਉਹ ਸਿਰਫ ਗਦਾਧਰ ਦਾ ਚਿਹਰਾ ਵੇਖ ਕੇ ਹੀ ਕਰ ਦਿੱਤੀ, ਇਸ ਪਰਤੱਗਿਆ ਤੋਂ ਪਿੱਛੋਂ ਕਈ ਦਿਨ ਲੰਘ ਗਏ। ਇਹਨਾਂ ਦਿਨਾਂ ਵਿਚ ਮੈਂ ਕਦੇ ਆਪਣੀ ਪ੍ਰਤੱਗਿਆ ਨਹੀਂ ਤੋੜੀ। ਜੇ ਕਿਤੇ ਭੁਲ ਭੁਲੇਖੇ ਟੁੱਟ ਗਈ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ।

ਹਣ ਇਕ ਹੋਰ ਆਦਮੀ ਦੀ ਗੱਲ ਦੱਸਦਾ ਹਾਂ। ਉਹ ਸੀ ਸਾਡਾ ਨੌਕਰ, ਰਾਮਾ ਜ਼ਾਤ ਦਾ ਕਾਇਥ ਜਾਂ ਗੁਆਲਾ, ਇਹੋ ਜਿਹਾ ਕੁਝ ਸੀ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ। ਉਸ ਵਰਗਾ ਫੁਰਤੀਲਾ ਤੇ ਹੁਸ਼ਿਆਰ ਨੌਕਰ ਮੈਂ ਕਦੇ ਨਹੀਂ ਸੀ ਵੇਖਿਆ