ਪੰਨਾ:ਧੁਪ ਤੇ ਛਾਂ.pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੬)

ਜੇ ਫੇਰ ਕਦੀ ਉਹ ਮਿਲ ਪਿਆ ਤਾਂ ਉਸ ਦੇ ਪਿੰਡ ਦਾ ਪਤਾ ਜ਼ਰੂਰ ਪੁਛ ਲਵਾਂਗੇ।

ਸਾਰਿਆਂ ਕੰਮਾਂ ਵਿਚ ਰਾਮਾ ਜੁਲਾਹਿਆਂ ਦੀ ਨਾਲ ਵਾਂਗੂੰ ਤੁਰਿਆ ਫਿਰਦਾ ਸੀ। ਹੁਣੇ ਵੇਖਿਆ ਸੀ ਕਿ ਰਾਮਾ ਲੀੜੇ ਧੋ ਰਿਹਾ ਹੈ, ਮਿੰਟ ਪਿੱਛੋਂ ਉਹ ਗੁਸਲਖਾਨੇ ਵਿਚ ਭਰਾ ਦਾ ਪਿੰਡਾ ਪੂੰਝ ਰਿਹਾ ਹੈ। ਮਿੰਟ ਪਿਛੋਂ ਉਹ ਪਾਨ ਬਨਾਉਣ ਵਿਚ ਮਸਤ ਹੈ। ਇਸ ਤਰ੍ਹਾਂ, ਉਹ ਹਰ ਵੇਲੇ ਹੀ ਭੱਜਨੱਸ ਵਿਚ ਲੱਗਾ ਰਹਿੰਦਾ। ਭਰਾ ਜੀ ਦਾ ਉਹ ਬੜਾ 'ਫੇਵਰਿਟ' ਬੜੇ ਕੰਮ ਦਾ ਨੌਕਰ ਸੀ, ਪਰ ਮੈਨੂੰ ਨਹੀਂ ਸੀ ਭਾਉਂਦਾ। ਉਸ ਨਲਾਇਕ ਵਾਸਤੇ ਮੈਨੂੰ ਭਾਈਏ ਤੋਂ ਜ਼ਰੂਰੀ ਖਰੀ ਖੋਟੀ ਸੁਣਨੀ ਹੀ ਪੈਂਦੀ। ਖਾਸ ਕਰ ਗਦਾਧਰ ਨੂੰ ਉਹ ਅਕਸਰ ਤੰਗ ਕੀਤਾ ਕਰਦਾ ਸੀ। ਮੈਂ ਉਹਦੇ ਨਾਲ ਬਹੁਤ ਦਿਨ ਗਿਆ ਸਾਂ। ਮਗਰ ਮੈਨੂੰ ਕੌਣ ਪੁਛਦਾ ਸੀ? ਉਹ ਭਰਾ ਜੀ ਦਾ 'ਫੇਵਰਿਟ' ਸਰਵੈਂਟ ਸੀ। ਰਾਮ ਬਾਬੂ ਵੀ ਉਹਨੂੰ ਵੇਖਣਾ ਨਹੀਂ ਚਾਹੁੰਦੇ ਸਨ। ਉਹ ਉਸ ਨੂੰ 'ਰੂਜ਼' ਰੰਗਿਆ ਹੋਇਆ ਗਿੱਦੜ ਆਖਿਆ ਕਰਦੇ ਸਨ। ਇਸ ਵੇਲੇ ਇਸ ਸ਼ਬਦ ਦੀ ਵਿਆਖਿਆ ਉਹ ਖੁਦ ਨਹੀਂ ਕਰ ਸਕਦੇ ਸਨ, ਪਰ ਅਸੀਂ ਚੰਗੀ ਤਰ੍ਹਾਂ ਸਮਝਦੇ ਸਾਂ ਕਿ ਰਾਮਾ 'ਅਸਲ' ਉਹੋ ਹੀ ਹੈ। ਉਹਦੇ ਚਿੜਨ ਦੀਆਂ ਕਈ ਗੱਲਾਂ ਸਨ। ਵੱਡੀ ਵਜ੍ਹਾ ਇਹ ਸੀ ਕਿ ਉਹ ਆਪਣੇ ਆਪ ਨੂੰ ਰਾਮ ਬਾਬੂ ਆਖਿਆ ਕਰਦਾ ਸੀ। ਭਰਾ ਵੀ ਕਦੇ ਕਦੇ ਉਸ ਨੂੰ ਰਾਮ ਬਾਬੂ ਹੀ ਆਖਕੇ ਸਦਿਆ ਕਰਦੇ ਸਨ। ਪਰ ਰਾਮ ਬਾਬੂ ਨੂੰ ਇਹ ਸਭ ਗੱਲਾਂ