ਇਹ ਵਰਕੇ ਦੀ ਤਸਦੀਕ ਕੀਤਾ ਹੈ
(੧੪)
ਰੰਗ ਵਰਗੇ ਸੋਨੇ ਦੀ ਝਾਲ ਦੇ ਕੜੇ। ਕਿਤੇ ਕਿਤੇ ਉਹਨਾਂ ਦੇ ਅੰਦਰ ਦਾ ਅਸਲੀ ਪੱਤਰ ਵੀ ਦਿਸ ਰਿਹਾ ਸੀ। ਸਿਰ ਵਿਚ ਐਨਾ ਤੇਲ ਪਾਇਆ ਹੋਇਆ ਸੀ ਕਿ ਸਾਰਾ ਸਿਰ ਗਿੱਚ ਗਿੱਚ ਕਰ ਰਿਹਾ ਸੀ। ਸਿਰ ਦੇ ਵਿਚਕਾਰ ਬੁਰਜ ਵਾਂਗੂੰ ਵਾਲਾਂ ਦਾ ਵੱਟ ਚਾੜ੍ਹਕੇ ਜੂੜਾ ਕੀਤਾ ਹੋਇਆ ਸੀ। ਦੋਵੇਂ ਦੋਸਤ ਉਸਨੂੰ ਵੇਖਕੇ ਮੁਸਕਰਾ ਪਏ। ਹਾਸੇ ਨੂੰ ਬਦੋ ਬਦੀ ਰੋਕਦਿਆਂ ਹੋਇਆਂ ਯਗ ਦੱਤ ਨੇ ਪੁਛਿਆ, "ਤੇਰਾ ਕੀ ਨਾਂ ਹੈ"?
ਲੜਕੀ ਨੇ ਆਪਣੀਆਂ ਵੱਡੀਆਂ ੨ ਅੱਖਾਂ ਨੂੰ ਯਗ ਦੱਤ ਦੇ ਮੂੰਹ ਤੇ ਗੱਡਦੀ ਹੋਈ ਨੇ ਸਹਿਜ ਸੁਭਾ ਕਿਹਾ, 'ਪ੍ਰਤੁਲ’।
ਯਗ ਦੱਤ ਨੇ ਆਪਣੇ ਮਿੱਤ੍ਰ ਨੂੰ ਚੂੰਢੀ ਵਢ ਕੇ ਆਖਿਆ, ਕਿਉਂ ਭਾਈ ਇਹ ਗਦਾਧਰ* ਤਾਂ ਨਹੀਂ?
ਮਿੱਤ੍ਰ ਨੇ ਮਾੜਾ ਜਿਹਾ ਧੱਕਾ ਮਾਰਕੇ ਆਖਿਆ, "ਬਹੁਤੀ ਬਕਵਾਸ ਨਾ ਕਰੋ, ਛੇਤੀ ਨਾਲ ਪਸੰਦ ਕਰ ਲਓ।"
'ਹਾਂ ਹੁਣੇ ਲੌ।'
‘ਚੰਗਾ ਕੀ ਪੜ੍ਹੀ ਹੋਈ ਏਂ?'
'ਨਹੀਂ।'
'ਬਹੁਤ ਹੀ ਹੱਛਾ।'
*ਸੁਆਮੀ ਗਨੇਸ਼ ਚੰਦ੍ਰ ਦੇ ਨਾਟਕ ਦਾ ਇਕ ਪਾਤਰ, ਜੋ ਤਲਾਸ਼ੀ ਵੇਲੇ ਪੁਲਸ ਤੋਂ ਡਰਦਾ ਜ਼ਨਾਨੇ ਕਪੜੇ ਪਾਕੇ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ।