(੧੫੭)
ਚੰਗੀਆਂ ਨਹੀਂ ਲਗਦੀਆਂ ਸਨ। ਖੈਰ ਜਾਣ ਦਿਉ ਇਹਨਾਂ ਬੇਫੈਦਾ ਗੱਲਾਂ ਨੂੰ।
ਇਕ ਦਿਨ ਰਾਤ ਨੂੰ ਭਰਾ ਇਕ ਲੈਂਪ ਖਰੀਦ ਲਿਆਏ। ਬੜੀ ਚੰਗੀ ਚੀਜ਼ ਸੀ, ਘਟੋ ਘਟ ਪੰਜਾਹਾਂ ਸੱਠਾ ਰੁਪਇਆਂ ਦਾ ਹੋਣਾ ਹੈ। ਸ਼ਾਮ ਨੂੰ ਜਦ ਸਾਰੇ ਘੁੰਮਣ ਚਲੇ ਗਏ ਤਾਂ ਮੈਂ ਗਦਾਧਰ ਨੂੰ ਸੱਦਕੇ ਉਹ ਲੰਪ ਵਿਖਾਇਆ। ਗਦਾਧਰ ਨੇ ਕਦੇ ਅਗੇ ਬੱਤੀ ਨਹੀਂ ਵੇਖੀ ਸੀ। ਉਹ ਬਹੁਤ ਹੀ ਖੁਸ਼ ਹੋਇਆ ਤੇ ਉਸ ਨੇ ਬੱਤੀ ਨੂੰ ਇਕ ਦੋ ਵੇਰਾਂ ਉਲਟਾ ਕੇ ਵੇਖਿਆ। ਇਸ ਤੋਂ ਪਿਛੋਂ ਉਹ ਆਪਣੇ ਕੰਮ ਤੇ ਚਲਿਆ ਗਿਆ, ਪਰ ਮੇਰੀ ਖੁਸ਼ੀ ਅੱਜੇ ਮੱਠੀ ਨਹੀਂ ਸੀ ਹੋਈ। ਮੈਂ ਉਹਦੀ ਚਿਮਨੀ ਖੋਲ੍ਹਕੇ ਵੇਖਦਾ ਸਾਂ ਕਿ ਇਹ ਕਿਦਾਂ ਖੁਲ੍ਹਦੀ ਤੇ ਬੰਦ ਹੁੰਦੀ ਹੈ। ਵੇਖਾਂ ਤਾਂ ਸਹੀ ਉਹ ਕਿਦਾਂ ਇਹ ਕੰਮ ਕਰਦੀ ਹੈ। ਬਥੇਰਾ ਹਲਾਇਆ ਤੇ ਕਈ ਟੱਕਰਾਂ ਮਾਰੀਆਂ ਪਰ ਉਹ ਨਾ ਖੁਲ੍ਹ ਸਕਿਆ। ਕਈ ਚਿਰਾਂ ਦੀ ਸੋਚ ਵਿਚਾਰ ਤੋਂ ਪਿਛੋਂ ਮੈਂ ਵੇਖਿਆ ਕਿ ਉਸ ਦੇ ਥੱਲੇ ਇਕ ਪੇਚ ਹੈ। ਮੈਂ ਉਹਨੂੰ ਭੁਆਇਆ। ਮੈਂ ਭੁਆ ਹੀ ਰਿਹਾ ਸਾਂ ਕਿ ਝਟ ਪਟ ਉਹਦਾ ਥੱਲੇ ਦਾ ਹਿੱਸਾ ਅੱਡ ਹੋਗਿਆ। ਛੇਤੀ ਨਾਲ ਮੈਂ ਇਸ ਨੂੰ ਸੰਭਾਲ ਨ ਸਕਿਆ, ਇਸ ਦਾ ਨਤੀਜਾ ਇਹ ਹੋਇਆ ਕਿ ਉਸਦਾ ਸ਼ੀਸ਼ਾ ਮੇਜ਼ ਤੋਂ ਡਿਗ ਕੇ ਚਕਨਾਚੂਰ ਹੋ ਗਿਆ।