ਪੰਨਾ:ਧੁਪ ਤੇ ਛਾਂ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੮)

੩.

ਉਸ ਦਿਨ ਕਿੰਨੀ ਚਿਰ ਰਾਤ ਗਿਆਂ ਮੈਂ ਘਰੇ ਆਇਆ। ਘਰ ਆਕੇ ਵੇਖਿਆ ਉਥੇ ਖੂਬ ਹਫੜਾ ਦਫੜੀ ਪਈ ਹੋਈ ਹੈ। ਗਦਾਧਰ ਨੂੰ ਚੌਂਹ ਪਾਸਿਆਂ ਤੋਂ ਲੋਕ ਘੇਰੀ ਖਲੋਤੇ ਹਨ। ਗਦਾਧਰ ਤੇ ਜਿਰ੍ਹਾ ਕੀਤੀ ਜਾ ਰਹੀ ਹੈ, ਭਰਾ ਜੀ ਅੱਡ ਖਫਾ ਹੋ ਰਹੇ ਹਨ।

ਗਦਾਧਰ ਦੀਆਂ ਅੱਖਾਂ ਵਿਚ ਟੱਪ ਟੱਪ ਆਂਸੂ ਆ ਗਏ। ਉਹ ਕਹਿਣ ਲੱਗਾ, "ਬਾਬੂ ਜੀ ਮੈਂ ਜ਼ਰਾ ਇਹਨੂੰ ਛੇੜਿਆ ਜ਼ਰੂਰ ਸੀ, ਪਰ ਭੰਨਿਆਂ ਨਹੀਂ। ਸ਼ੁਕਮਾਰ ਬਾਬੂ ਨੇ ਮੈਨੂੰ ਵਿਖਾਇਆ। ਮੈਂ ਵੇਖਿਆ ਜ਼ਰੂਰ ਹੈ, ਪਰ ਤੋੜਿਆ ਨਹੀਂ। ਫੇਰ ਉਹ ਵੀ ਬਾਹਰ ਤੁਰਨ ਫਿਰਨ ਚਲੇ ਗਏ ਤੇ ਮੈਂ ਵੀ ਰੋਟੀ ਬਣਾਣ ਜਾ ਲੱਗਾ।

ਕਿਸੋ ਉਸ ਦੀ ਗੱਲ ਤੇ ਯਕੀਨ ਨਾ ਕੀਤਾ। ਸਾਬਤ ਹੋਗਿਆ ਕਿ ਚਿਮਨੀ ਉਸੇ ਹੀ ਤੋੜੀ ਹੈ। ਉਸਦੀ ਜਿਹੜੀ ਬਾਕੀ ਤਨਖਾਹ ਸੀ, ਉਹਦੇ ਵਿਚੋਂ ਸਾਢੇ ਤਿੰਨ ਰੁਪੈ ਕੱਟਕੇ ਚਿਮਨੀ ਮੰਗਵਾਈ ਗਈ। ਸ਼ਾਮ ਨੂੰ ਜਦੋਂ ਬੱਤੀ ਜਲਾਈ ਗਈ ਤਾਂ ਸਾਰੇ ਬਹੁਤ ਖੁਸ਼ ਹੋਏ ਸਿਰਫ ਇਕ ਮੈਂ ਹੀ ਸਾਂ ਜਿਸ ਦੀਆਂ ਦੋਵੇਂ ਅੱਖਾਂ ਸਿੰਮ ਰਹੀਆਂ ਸਨ, ਹਰ ਵਕਤ ਇਹੋ ਖਿਆਲ ਆਉਂਦਾ ਕਿ ਮੈਂ ਉਹਦੇ ਸਾਢੇ