ਤਿੰਨ ਰੁਪੈ ਚੁਰਾ ਲਏ ਹਨ।
ਮੈਥੋਂ ਉਥੇ ਨਾ ਰਿਹਾ ਗਿਆ। ਰੋ ਵਿਲਕ ਕੇ ਮੈਂ ਭਰਾ ਨੂੰ ਮਨਾ ਕੇ ਪਿੰਡ ਆ ਗਿਆ। ਸੋਚਿਆ, 'ਦਾਦੀ ਕੋਲੋਂ ਰੁਪੈ ਲੈਕੇ ਸਾਢੇ ਤਿੰਨਾਂ ਦੇ ਥਾਂ ਸੱਤ ਰੁਪੈ ਹੌਲੀ ਜਹੀ ਗਦਾਧਰ ਨੂੰ ਦੇ ਦਿਆਂਗਾ। ਮੇਰੇ ਕੋਲ ਇਸ ਵੇਲੇ ਰੁਪੈ ਬਿਲਕੁਲ ਨਹੀਂ ਸਨ। ਸਾਰੇ ਰੁਪੈ ਭਰਾ ਕੋਲ ਸਨ, ਇਸ ਕਰਕੇ ਹੀ ਮੈਨੂੰ ਪਿੰਡ ਆਉਣਾ ਪਿਆ। ਖਿਆਲ ਸੀ ਕਿ ਇਕ ਦਿਨ ਤੋਂ ਜ਼ਿਆਦਾ ਨਹੀਂ ਖਲੋਵਾਂਗਾ ਪਰ ਇਥੇ ਆ ਕੇ ਕੁਝ ਹੋਰ ਹੀ ਹੋ ਗਿਆ। ਭਾਂਵੇ ਬਾਬਾ ਜੀ ਦੇ ਕਾਰਜ ਵਿਚ ਬਹੁਤ ਦਿਨ ਬਾਕੀ ਸਨ, ਫੇਰ ਵੀ ਮੈਨੂੰ ਅੱਠ ਸਤ ਦਿਨ ਲਗ ਹੀ ਗਏ।
ਅੱਠਾਂ ਸੱਤਾਂ ਦਿਨਾਂ ਪਿਛੋਂ ਫੇਰ ਕਲਕੱਤੇ ਪੁਜਾਂ। ਮਕਾਨ ਵਿਚ ਵੜਦਿਆਂ ਹੀ ਅਵਾਜ਼ ਦਿਤੀ, ਗਦਾ! ਬੋਲਿਆ ਕੋਈ ਨਾ ਫੇਰ ਕਿਹਾ, 'ਗਦਾਧਰ ਮਹਾਰਾਜ!' ਹੁਣ ਵੀ ਜਵਾਬ ਕੋਈ ਨ ਮਿਲਿਆ ਇਕ ਵੇਰਾਂ ਫੇਰ ਆਖਿਆ ਗਦਾ! ਇਸ ਵਾਰ ਰਾਮਾ ਨੇ ਆਖਿਆ, ਕੀ ਛੋਟੇ ਬਾਬੂ ਜੀ ਹੁਣੇ ਆ ਰਹੇ ਹਨ?
ਹਾਂ! ਹੁਣੇ ਤੁਰਿਆ ਹੀ ਆਉਂਦਾ ਹਾਂ, ਮਹਾਰਾਜ ਕਿੱਥੇ ਹੈ?
'ਮਹਾਰਾਜ ਤਾਂ ਹੈ ਨਹੀਂ।'
'ਕਿੱਥੇ ਗਏ?'
'ਬਾਬੂ ਜੀ ਨੇ ਉਹਨੂੰ ਕੱਢ ਦਿੱਤਾ।'
'ਕਿਉਂ?'