ਇਹ ਸਫ਼ਾ ਪ੍ਰਮਾਣਿਤ ਹੈ
(੧੬)
ਤਾਂ ਤੇ ਵਿਆਹ ਦਾ ਸਾਹ ਸੋਧਿਆ ਜਾਏ?
ਹਾਂ! ਹਾਂ! ਜ਼ਰੂਰੀ।
੪.
ਬਾਰਾਂ ਤੇਰਾਂ ਸਾਲ ਦੇ ਮੁੰਡੇ ਪਾਸੋਂ, ਜੇ ਕੋਈ ਨਿਰਦਈ ਉਸਦੀ ਸਵਾਦਲੀ ਅੱਧ-ਪੜ੍ਹੀ ਕਿਤਾਬ ਖੋਹ ਕੇ ਕਿਧਰੇ ਲੁਕਾ ਦੇਵੇ ਤਾਂ ਉਸਦੀ ਹਾਲਤ ਕਿਦਾਂ ਭੈੜੀ ਹੋ ਜਾਂਦੀ ਹੈ। ਉਹ ਵਿਚਾਰਾ ਅੰਦਰ ਬਾਹਰ ਘੋਏ ਦੇਂਦਾ ਫਿਰਦਾ ਹੈ। ਉਹਦੀਆਂ ਅੱਖਾਂ ਕਿਤਾਬ ਲੱਭਣ ਨੂੰ ਵਿਆਕੁਲ ਹੋ ਉਠਦੀਆਂ ਹਨ। ਉਹ ਹਰ ਕਿਸੇ ਦੇ ਗਲ ਖਿੱਝ ਖਿੱਝ ਪੈਂਦਾ ਹੈ।
ਇਸੇ ਤਰਾਂ ਹੀ ਯਗ ਦੱਤ ਦੇ ਸਬੰਧ ਵਿਚ ਸ਼ਰਮਾ ਦੀ ਹਾਲਤ ਹੋ ਗਈ । ਉਹਨੂੰ ਪਤਾ ਨਹੀਂ ਸੀ ਲਗ ਰਿਹਾ ਕਿ ਅੰਦਰੋਂ ਕੀ ਬਾਹਰ ਖੜਨਾ ਹੈ ਜਾਂ ਬਾਹਰੋਂ ਅੰਦਰ ਲਿਆਉਣਾ ਹੈ। ਕੁਰਸੀ, ਮੇਜ਼, ਪਲੰਘ, ਕਮਰਾ ਸਾਰੀਆਂ ਚੀਜ਼ਾਂ ਨਾਲ ਉਹ ਖਿੱਝ ਰਹੀ ਸੀ। ਸੜਕ ਵਲ ਦਾ ਜੰਗਲਾ ਉਹਨੂੰ ਬਿਲਕੁਲ ਚੰਗਾ ਨਹੀਂ ਸੀ ਲੱਗ ਰਿਹਾ। ਕਦੇ ਉਹ ਕਿਸੇ ਕੁਰਸੀ ਤੇ, ਕਦੇ ਕਿਸੇ ਤੇ ਬਹਿ ਬਹਿ ਕੇ ਉਠਦੀ ਸੀ। ਯਗ ਦੱਤ ਕਮਰੇ ਵਿਚ ਆਇਆ।
ਕੀ ਬਣਿਆਂ, ਪ੍ਰਕਾਸ਼?
ਪ੍ਰਕਾਸ਼ ਦਾ ਚਿਹਰਾ ਗੰਭੀਰ ਹੋ ਗਿਆ।
ਸ਼ਰਮਾ-ਪਸੰਦ ਆਈ?