ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/20

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੧੮)

'ਵਾਹ, ਏਦਾਂ ਵੀ ਕਦੇ ਹੋ ਸਕਦਾ ਹੈ। ਕੁੜਮਾਈ ਜੋ ਪੱਕੀ ਹੋ ਗਈ ਹੈ।'

ਯਗ ਦੱਤ-ਨਹੀਂ ਪੱਕ ਪੁਕ ਕੁਝ ਨਹੀਂ ਹੋਇਆ।

ਸ਼ਰਮਾ-ਨਾ ਸਹੀ, ਓਨੇ ਦੁਖੀ ਕੜੀ ਨੂੰ ਸੌਖ ਕਰਨਾ ਹੈ। ਆਪਣੇ ਬਚਨਾਂ ਤੋਂ ਕਿੱਦਾਂ ਫਿਰ ਜਾਓਗੇ?

ਯਗ ਦੱਤ ਨੂੰ ਪਤੁਲਾ ਦਾ ਉਸ ਦਿਨ ਵਾਲ ਚਿਹਰਾ ਯਾਦ ਆ ਗਿਆ। ਉਸ ਦਿਨ ਉਸ ਨੇ ਉਸ ਦੀਅ ਕਾਲੀਆਂ ਕਾਲੀਆਂ ਅੱਖਾਂ ਵਿਚ ਅਸਹਿ ਪੀੜਾ ਵੇਖੀ ਸੀ। ਇਸ ਕਰਕੇ ਉਹ ਚੁਪ ਹੋ ਗਿਆ। ਫੇਰ ਵੀ ਕਈ ਗੱਲ ਸੋਚਣ ਲੱਗ ਪਿਆ। ਉਹਦੀ ਬਹੁਤੀ ਸੋਚ ਸ਼ਰਮਾ ਦੇ ਬਾਰੇ ਹੀ ਸੀ।

ਬਰਸਾਤ ਦੇ ਦਿਨੀਂ ਜਿੱਦਾਂ ਭੰਬਕੱੜਾਂ ਨਾਲ ਘਰ ਭਰ ਜਾਂਦਾ ਹੈ। ਇਸ ਤਰ੍ਹਾਂ ਉਸਦਾ ਮਨ ਦੁਖ ਨਾਲ ਭਰ ਗਿਆ। ਜਿਸਤਰ੍ਹਾਂ ਪਤਾ ਨਹੀਂ ਲਗਦਾ ਕਿ ਉਹ ਭੰਬੱਕੜ ਕਿਹੜੀਆਂ ਵਿੱਥਾਂ ਜਾਂ ਝੀਤਾਂ ਵਿੱਚੋਂ ਨਿਕਲ ਪੈਂਦੇ ਹਨ ਇਸੇ ਤਰ੍ਹਾਂ ਸ਼ਰਮਾ ਦੀਆਂ ਮਿੱਠੀਆਂ ੨ ਗੱਲਾਂ ਹਿਰਦੇ ਦੀਆਂ ਗੁਪਤ ਤਹਿਆਂ ਵਿੱਚੋਂ ਫੁੱਟਣ ਲਗ ਪਈਆਂ। ਯਗ ਦੱ ਦੀਆਂ ਅੱਖਾਂ ਅਗੇ ਐਹੋ ਜਿਹਾ ਜਾਲਾ ਜਿਹਾ ਆ ਗਿਆ ਕਿ ਉਸਨੂੰ ਕਿਸੇ ਤਰ੍ਹਾਂ ਵੀ ਸ਼ਰਮਾ ਦਾ ਮੂੰਹ ਨ ਦਿਸ ਸਕਿਆ।