ਪੰਨਾ:ਧੁਪ ਤੇ ਛਾਂ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੯)

੫.

ਵਿਆਹ ਕਰਕੇ ਯਗ ਦੱਤ ਵਹੁਟੀ ਨੂੰ ਘਰ ਲੈ ਆਇਆ। ਜਿਦਾਂ ਰੋਗੀ ਕਿਸੇ ਦੇ ਕੋਲ ਨ ਹੋਣ ਤੇ ਤੇਹ ਦਾ ਮਾਰਿਆ ਪਾਣੀ ਦੇ ਘੜੇ ਦੇ ਗਲ ਲਗਦਾ ਹੈ। ਉਸੇ ਤਰ੍ਹਾਂ ਸ਼ਰਮਾ ਨਵੀਂ ਆਈ ਵਹੁਟੀ ਦੇ ਗੱਲ ਚੰਬੜ ਗਈ। ਆਪਣਾ ਜਿਨਾਂ ਵੀ ਗਹਿਣਾ ਸੀ ਸਭ ਉਸਨੂੰ ਪਾ ਦਿੱਤਾ। ਜਿੰਨੇ ਕਪੜੇ ਸਨ ਸਭ ਉਸਦੇ ਬਕਸ ਵਿਚ ਭਰ ਦਿੱਤੇ। ਬਿਨਾਂ ਕੁਝ ਖਾਧੇ ਪੀਤੇ ਸਾਰਾ ੨ ਦਿਨ ਵਹੁਟੀ ਨੂੰ ਸਜਾਉਣ ਦੀ ਲਗਨ ਵੇਖ ਕੇ ਯਗ ਦੱਤ ਦਾ ਮੂੰਹ ਐਨਾ ਕੁ ਹੋਗਿਆ। ਡਰਾਉਣਾ ਤੇ ਡੂੰਘਾ ਸੁਪਨਾ ਤਾਂ ਸਹਾਰਿਆ ਜਾ ਸਕਦਾ ਹੈ। ਕਿਉਂਕਿ ਡਰ ਦੇ ਨਾਲ ਹੀ ਆਦਮੀ ਤ੍ਰਹਬਕ ਕੇ ਜਾਗ ਪੈਂਦਾ ਹੈ। ਪਰ ਜੋ ਜਾਗ ਵਿਚ ਸੁਪਨਾ ਵੇਖਿਆ ਜਾਵੇ ਉਹ ਬੜਾ ਔਖਾ ਕਰਦਾ ਹੈ। ਸੁਪਨਾ ਕਿਸੇ ਤਰ੍ਹਾਂ ਖਤਮ ਹੀ ਨਹੀਂ ਹੁੰਦਾ ਤੇ ਨਾ ਹੀ ਨੀਂਦ ਹੀ ਹਟਦੀ ਹੈ। ਕਦੇ ਮਾਲੂਮ ਹੁੰਦਾ ਹੈ, ਕਿ ਇਹ ਸੁਪਨਾ ਹੈ, ਕਦੀ ਮਲੂਮ ਹੁੰਦਾ ਹੈ ਕਿ ਖਬਰੇ ਸੱਚੀਆਂ ਹੀ ਗੱਲਾਂ ਹਨ। ਪ੍ਰਕਾਸ਼ ਤੇ ਛਾਇਆ ਦੋਹਾਂ ਦੀ ਇਹ ਅਵਸਥਾ ਸੀ। ਇਕ ਦਿਨ ਆਪਣੇ ਕਮਰੇ ਵਿਚ ਸੱਦਕੇ ਯਗ ਦੱਤ ਨੇ ਕਿਹਾ, "ਛਾਇਆ!"

ਕੀ ਹੈ ਯਗ ਦੱਤ?

"ਪ੍ਰਕਾਸ਼ ਨਹੀਂ ਆਖਿਆ?

ਸਿਰ ਨੀਵਾਂ ਪਈ ਸ਼ਰਮਾ ਨੇ ਆਖਿਆ "ਪ੍ਰਕਾਸ਼!"