ਪੰਨਾ:ਧੁਪ ਤੇ ਛਾਂ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਦੱਤ ਨੇ ਸ਼ਰਮਾ ਨੂੰ ਸੋਚਕੇ ਆਖਿਆਂ, ‘ਸੁਰੋ ਬਰਦਵਾਨ ਜਾਕੇ
ਮੈਂ ਆਪਣੀ ਭੂਆ ਜੀ ਨੂੰ ਵਹੁਟੀ ਨ ਵਿਖਾ ਆਵਾਂ ?

***


ਦਾਮੋਦਰ ਨਦੀ ਦੇ ਪਾਰ ਭੂਆ ਦਾ ਪਿੰਡ ਹੈ, ਭੂਆ ਦੇ ਘਰ ਪਹੁੰਚਦਿਆਂ ਹੀ ਯਗ ਦੱਤ ਨੇ ਆਖਿਆ, ਭੂਆ ਜੀ ਵਹੁਟੀ ਲਿਆਇਆ ਹਾਂ ਜ਼ਰਾ ਵੇਖੋ ਤਾਂ ਸਹੀ ?
ਭੂਆ-ਹੱਛਾ ਵਿਆਹ ਕਰਾਇਆ ਜੇ ? ਵੱਡੀ ਸਾਰੀ ਉਮਰ ਹੋਵੇ, ਜੁਆਨੀਆਂ ਮਾਣੋ, ਵਹੁਟੀ ਤਾਂ ਚੰਦ ਦਾ ਟੁਕੜਾ ਹੈ । ਹੁਣ ਬੰਦਿਆਂ ਵਾਂਗੂੰ ਘਰ ਦਾ ਕੰਮ ਚਲਾਓ।
ਯਗ ਦੱਤ-ਇਸੇ ਕਰਕੇ ਤਾਂ ਸ਼ਰਮਾ ਨੇ ਬਦੋ ਬਦੀ ਵਿਆਹ ਕਰ ਦਿਤਾ ਹੈ ।
ਭੂਆ-ਹੱਛਾ ਸ਼ਰਮਾ ਨੇ ਇਹ ਵਿਆਹ ਆਪ ਕਰਵਾਇਆ ਹੈ।
ਯਗ ਦੱਤ-ਹਾਂ ਉਸ ਨੇ ਹੀ ਕਰਵਾਇਆ ਹੈ, ਪਰ ਕਿਸਮਤ ਖੋਟੀ ਇਸ ਵਹੁਟੀ ਨਾਲ ਘਰ ਨਹੀਂ ਵਸ ਸਕਦਾ।
ਭੂਆ-ਕਿਉਂ ?
ਯਗ ਦੱਤ - ਤੂੰ ਜਾਣਦੀ ਏਂਂ ਭੂਆ ਮੈਂ ਤਾਂ ਆਦਮਜ਼ਾਦ ਹਾਂ ਤੇ ਇਹ ਵਹੁਟੀ ਰਾਖਸ਼ ਦੇਵ ਹੈ । ਇਕੱਠਿਆਂ ਰਹਿਣ ਵਿਚ ਜੋਤਸ਼ੀ ਨੇ ਦੱਸਿਆ ਸੀ, ਇਕ ਦੂਜੇ ਦੀ ਮੌਤ ਦਾ ਖਤਰਾ ਹੈ ।
ਭੂਆ-'ਬੇਟਾ ਇਹ ਗਲ........।'
ਯਗ ਦੱਤ-ਉਦੋਂ ਛੇਤੀ ਨਾਲ ਸਾਰੀਆਂ ਗੱਲਾਂ ਦੇਖੀਆਂ ਨਹੀਂ ਗਈਆਂ । ਹੁਣ ਇਹ ਤੇਰੇ ਹੀ ਕੋਲ ਰਿਹਾ ਕਰੇਗੀ।