ਪੰਨਾ:ਧੁਪ ਤੇ ਛਾਂ.pdf/24

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੨ )

ਮਹੀਨੇ ਦੇ ੫੦) ਰੁਪੈ ਭੇਜ ਦਿਆ ਕਰਾਂਗਾਂ। ਕੀ ਇਹ ਕਾਫੀ ਨ ਹੋਣਗੇ ਭੂਆ ਜੀ?

ਭੂਆ-ਕਾਫੀ ਹੋਣਗੇ, ਪਿੰਡਾਂ ਵਿਚ ਕੋਈ ਖਾਸ ਖਰਚ ਨਹੀਂ ਹੁੰਦਾ। ਵਾਹਵਾ ਚੰਦ ਵਰਗੀ ਵਹਟੀ ਹੈ ਜ਼ਰਾ ਵੱਡੀ ਹੋ ਗਈ ਹੈ।

ਰਾਤ ਨੂੰ ਵਹੁਟੀ ਨੂੰ ਸੱਦ ਕੇ ਯਗ ਦੱਤ ਨੇ ਆਖਿਆ, 'ਚੰਗਾ ਤੁਸੀਂ ਏਥੇ ਹੀ ਰਹੋ।

'ਉਹਨੇ ਸਿਰ ਹਿਲਾਕੇ ਆਖਿਆ ਚੰਗਾ।'

ਤੇਨੂੰ ਜਿਸ ਚੀਜ਼ ਦੀ ਲੋੜ ਹੋਇਆ ਕਰੋ ਮੈਨੂੰ ਖਬਰ ਦੇਦਿਆ ਕਰਨੀ।

'ਚੰਗਾ।'

'ਤੈਨੂੰ ਚਿੱਠੀ ਲਿਖਣੀ ਆਉਂਦੀ ਹੈ?'

"ਨਹੀਂ।'

ਹਾਂ ਫੇਰ ਪਤਾ ਕਿੱਦਾਂ ਦਿਆ ਕਰੇਂਗੀ?'

ਨਵੀਂ ਵਹੁਟੀ ਪਾਲੀ ਹੋਈ ਹਰਨੀ ਵਾਂਗੂੰ ਚੁਪ ਚਾਪ ਆਪਣੀਆਂ ਅੱਖਾਂ ਪਤੀ ਦੇ ਚਿਹਰੇ ਤੇ ਰੱਖ ਕੇ ਖਲੋਤੀ ਰਹੀ। ਯਗ ਦੱਤ ਮੂੰਹ ਭੁਆਂ ਕੇ ਚਲਿਆ ਗਿਆ।

ਭੂਆ ਜੀ ਦੇ ਘਰ ਵਹੁਟੀ ਤੜਕੇ ਹੀ ਉੱਠਕੇ ਕੰਮੇ ਲਗ ਜਾਂਦੀ ਹੈ। ਵਿਹਲਾ ਬਹਿਣਾ ਉਹਨੂੰ ਨਹੀਂ ਆਉਂਦਾ। ਬਿਲਕੁਲ ਨਵੀਂ ਹੁੰਦਿਆਂ ਵੀ ਉਹਨੂੰ ਵਾਕਿਫਕਾਰਾਂ ਵਾਗੂੰ ਹੀ ਘਰ ਦਾ ਕੰਮ ਲੈ ਤੁਰੀ ਹੈ। ਦੋਂਹ ਚੌਹ ਦਿਨਾਂ ਵਿੱਚ ਭੂਆ ਜੀ ਦੀ ਤਸੱਲੀ ਹੋ ਗਈ ਕਿ ਇਹੋ ਜਹੀ ਲੜਕੀ ਹਰ ਕਿਸੇ ਦੇ ਭਾਗਾਂ ਵਿਚ ਨਹੀਂ ਹੁੰਦੀ।