ਪੰਨਾ:ਧੁਪ ਤੇ ਛਾਂ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੩ )

ਵਹੁਟੀ ਕੋਲ ਬਹੁਤ ਗਹਿਣੇ ਹਨ। ਸਾਰੇ ਮਹੱਲੇ ਦੀਆਂ ਜ਼ਨਾਨੀਆਂ ਵੇਖਣ ਆਉਂਦੀਆਂ ਹਨ। ਇਕ ਨੇ ਪੁਛਿਆ, ਇਹ ਗਹਿਣੇ ਤੇਰੇ ਆਪਣੇ ਹਨ, ਕਿੰਨ ਪਾਏ ਸੀ?

ਮਾਂ ਪਿਉ ਮੇਰੇ ਨਹੀਂ ਹਨ, ਇਹ ਸਭ ਕੁਝ ਨਣਾਨ ਜੀ ਨੇ ਪਾਏ ਸਨ।

ਦੋ ਇਕ ਹਾਣ ਦੀਆਂ ਜ਼ਨਾਨੀਆਂ ਨੇ ਭੇਤ ਲੈਣਾ ਸ਼ੁਰੂ ਕੀਤਾ, ਪੁਛਣ ਲਗੀਆਂ, ਤੇਰੀ ਨਣਾਨ ਵਡੇ ਘਰ ਦੀ ਧੀ ਹੈ?

'ਹਾਂ।'

'ਸਾਰੇ ਗਹਿਣੇ ਉਸੇ ਦੇ ਹਨ?'

'ਜੀ! ਸਭ।'

'ਉਹ ਨਹੀਂ ਪਾਉਂਦੀ?'

'ਉਹ ਨਹੀਂ ਪਾਉਂਦੀ ਕਿਉਂਕਿ ਸਿਰੋਂ ਨੰਗੀ ਹੈ।'

'ਕਿੰਨੀ ਉਮਰ ਹੈ ਵਿਚਾਰੀ ਦੀ?'

ਮੇਰੇ ਨਾਲੋਂ ਕੁਝ ਵਡੀ ਹੈ। ਉਸੇ ਨੇ ਆਪਣੇ ਭਰਾ ਨਾਲ ਮੇਰਾ ਵਿਆਹ ਬਦੋ ਬਦੀ ਕਰਵਾਇਆ ਹੈ।

'ਤੁਹਾਡਾ ਪਤੀ ਉਹਦਾ ਬੜਾ ਆਖਾ ਮੰਨਦਾਹੈ, ਕਿਉਂ?'

ਹਾਂ ਇਹ ਸਤੀ ਲਖਸ਼ਮੀ ਹੈ, ਤਾਂ ਹੀ ਉਸ ਨਾਲ ਪ੍ਰੇਮ ਕਰਦੇ ਹਨ।