ਪੰਨਾ:ਧੁਪ ਤੇ ਛਾਂ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪ )


੬.

ਉਪਰਲੇ ਜੰਗਲੇ ਤੋਂ ਸ਼ਰਮਾ ਨੇ ਵੇਖਿਆ ਕਿ ਯਗ ਦੇਤ ਘਰ ਮੁੜ ਆਇਆ ਹੈ ਪਰ ਨਾਲ ਵਹੁਟੀ ਨਹੀਂ ਆਉਂਦਿਆਂ ਨੂੰ ਹੀ ਪੁਛਿਆ, "ਵਹੁਟੀ ਨੂੰ ਕਿੱਥੇ ਛਡ ਆਏ ਹੋ?"

"ਭੂਆ ਜੀ ਦੇ ਘਰ।"

ਨਾਲ ਕਿਉਂ ਨਹੀਂ ਲਿਆਂਦੀ?

"ਅਜੇ ਕੁਝ ਦਿਨ ਉਥੇ ਹੀ ਰਹਿਣ ਦੇ ਫੇਰ ਵੇਖਿਆ ਜਾਵੇਗਾ।"

ਗੱਲ ਸ਼ਰਮਾ ਦੇ ਦਿਲ ਲਗ ਗਈ। ਦੋਵੇਂ ਚਪ ਚਾਪ ਬੈਠੇ ਰਹੇ। ਅਤੇ ਪਿਆਰੇ ਮਿੱਤ੍ਰਾਂ ਵਿਚ ਜਿਦਾਂ ਝਗੜਾ ਹੋ ਜਾਣ ਤੇ ਦੋਵੇਂ ਕੁਝ ਚਿਰ ਲਈ ਭਰੇ ਹੋਏ ਮਨ ਨਾਲ ਚੁਪ ਹੋ ਜਾਂਦੇ ਹਨ ਉਸੇ ਤਰ੍ਹਾਂ ਇਹ ਵੀ ਕੁਝ ਦਿਹਾੜੇ ਚੁਪ ਚਾਪ ਹੀ ਲੰਘਾਉਂਦੇ ਰਹੇ। ਸ਼ਰਮਾ ਆਖਿਆ ਕਰਦੀ, 'ਨ੍ਹਾਂ ਧੋਕੇ ਕੁਝ ਖਾ ਪੀ ਲਓ ਬੜਾ ਵੱਡਾ ਦਿਨ ਆ ਗਿਆ ਹੈ।

ਯਗ ਦੱਤ ਆਖਿਆ ਕਰਦਾ, 'ਚੰਗਾ ਜੀ।' ਏਦਾਂ ਹੀ ਕਈ ਦਿਨ ਲੰਘ ਗਏ।

ਇਸਤਰ੍ਹਾਂ ਅਤਰੇਟ ਜਿਹਾ ਰਹਿਕੇ ਘਰ ਦਾ ਕੰਮ ਨਹੀਂ ਚਲ ਸਕਦਾ, ਇਸ ਕਰਕੇ ਫੇਰ ਦੋਹਾਂ ਦਾ ਆਪੋ ਵਿਚ ਦੀ ਮਨੌਤ ਹੋਣ ਲਗ ਪਈ। ਯਗ ਦੱਤ ਫੇਰ ਲਾਡ ਪਿਆਰ