ਪੰਨਾ:ਧੁਪ ਤੇ ਛਾਂ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੬ )

'ਕਿਉਂ?'

'ਮੈਂ ਤੁਹਾਨੂੰ ਕੁਝ ਆਖਣਾ ਹੈ।

'ਚੰਗਾ ਆਖੋ।'

ਨਵੀਂ ਵਹੁਟੀ ਨੇ ਆਪਣੇ ਮੰਹ ਵਿਚਲਾ ਥੁੱਕ ਅਗਾਹਾਂ ਲੰਘਾਉਂਦੀ ਹੋਈ ਨੇ ਬੜੀ ਮੁਸ਼ਕਲ ਨਾਲ ਆਖਿਆ, ਤੁਸਾਂ ਉਸ ਦਿਨ ਆਖਿਆ ਸੀ ਕਿ ਜੇ ਕਿਸੇ ਚੀਜ਼ ਦੀ ਲੋੜ ਹੋਵੇ.........।

ਯੋਗ ਦੱਤ-ਹਾਂ ਹਾਂ, ਦਸੋ faਸ ਚੀਜ਼ ਦੀ ਲੋੜ ਹੈ?

'ਘਰ ਵਾਲੀਆਂ ਸਾਰੀਆਂ ਆਖਦੀਆਂ ਰਹਿੰਦੀਆਂ ਹਨ ਕਿ ਮੈਂ ਵੱਡੀ ਕੁਲੱਛਣੀ ਹਾਂ ਸੋ ਹੁਣ ਮੇਰਾ ਇਥੇ ਰਹਿਣੇ ਨੂੰ ਜੀ ਨਹੀਂ ਕਰਦਾ।'

'ਕਿਥੇ ਰਹਿਣਾ ਚਾਹਵੇਂਗੀ?

ਕਲਕੱਤੇ ਵਿਚ ਜੇ ਕਿਤੇ ਟਿਕਾਣਾ ਮਿਲ ਜਾਏ ਤਾਂ, ਹੁਣ ਤਾਂ ਮੈਂ ਕੰਮ ਕਰਨਾ ਵੀ ਸਿਖ ਲਿਆ ਹੈ।

ਯਗ ਦੱਤ-ਨੂੰ ਆਪਣੇ ਘਰ ਜਾਏਂਗੀ?

ਮੇਰਾ ਆਪਣਾ ਘਰ ਕਿੱਥੇ ਹੈ? ਕੀ ਹੋਣ ਉਹ ਮੈਨੂੰ ਮਾਣ ਦੇਣਗੇ?

ਯਗ ਦੱਤ ਨੇ ਆਪਣੀ ਇਸਤਰੀ ਦਾ ਮੂੰਹ ਉੱਚਾ ਕਰਕੇ ਆਖਿਆ, ਮੇਰੇ ਘਰ ਚਲੇਂਗੀ?

ਵਹੁਟੀ-ਚਲਾਂਗੀ।

ਯੁਗ ਦੱਤ-ਸ਼ਰਮਾ ਤੇਰੇ ਬਿਨਾਂ ਬੜੀ ਉਦਾਸ ਹੈ।

ਸ਼ਰਮਾ ਦਾ ਨਾਂ ਸੁਣਦਿਆਂ ਉਹਦਾ ਮੂੰਹ ਖੁਸ਼ੀ ਨਾਲ ਖਿੜ ਪਿਆ। ਕੀ ਬੀਬੀ ਯਾਦ ਕਰਦੀ ਹੈ?