ਪੰਨਾ:ਧੁਪ ਤੇ ਛਾਂ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)



ਕਹਿਣ ਲੱਗੀ।
ਕੀ ਵਹੁਟੀ ਥਲੇ ਸੌਇਆਂ ਕਰੇਗੀ ?
ਹਾਂ ਓਹਦੀ ਇਹੋ ਮਰਜ਼ੀ ਹੈ।’
'ਤੁਸੀਂ ਉਹਨੂੰ ਨਹੀਂ ਸਮਝਾਉਗੇ ?'
'ਮੈਂ ਕੀ ਆਖਾਂ, ਜੋ ਕਿਸੇ ਦੇ ਮਨ ਅੰਦਰ ਆਵੇ ਉਹ ਕਰ ਵੇਖੇ।'
ਸ਼ਰਮਾ ਸ਼ਰਮ ਤੇ ਬੇਇਜ਼ਤੀ ਨੂੰ ਨਾ ਸਹਾਰਦੀ ਹੋਈ ਆਪਣੇ ਆਪ ਨੂੰ ਕਾਬੂ ਵਿਚ ਨ ਰੱਖ ਸਕੀ ਤੇ ਉਸੇ ਵੇਲੇ ਰੋਂਦੀ ਰੋਂਦੀ ਚਲੀ ਗਈ । ਇਸ ਗੱਲ ਦਾ ਥਲੇ ਕੋਈ ਪਤਾ ਨਾ ਲੱਗਾ।
ਨਵੀਂ ਵਹੁਟੀ ਆਪਣੇ ਘਰ ਦੇ ਕੰਮ ਕਾਰ ਵਿਚ ਜੁਟ ਪਈ।ਹੌਲੀ ਹੌਲੀ ਉਸਨੇ ਸ਼ਰਮਾ ਦਾ ਸਭ ਕੰਮ ਕਾਜ ਆਪਣੇ ਹੱਥ ਵਿਚ ਲੈ ਲਿਆ, ਸਿਰਫ ਉਤੇ ਨਹੀਂ ਜਾਂਦੀ ਤੇ ਨਾ ਹੀ ਪਤੀ ਨਾਲ ਮੁਲਾਕਤ ਕਰਦੀ ਹੈ । ਹੌਲੀ ਹੱਲੀ ਸ਼ਰਮਾ ਨੇ ਵੀ ਉਹਦਾ ਆਉਣਾ ਜਾਣਾ ਬੰਦ ਕਰ ਦਿੱਤਾ ਹੈ। ਵਹੁਟੀ ਬੜੀ ਧੀਰਜ ਨਾਲ ਕੰਮ ਕਰਕੇ ਸ਼ਰਮਾ ਕੋਲ ਬੈਠੀ ਰਹਿੰਦੀ ਹੈ । ਉਹ ਪ੍ਰਗਟ ਕਰਨਾ ਚਾਹੁੰਦੀ ਹੈ ਕਿ ਕੰਮ ਕਰਨ ਦੇ ਵਿਚ ਕਿੰਨਾ ਸੁਖ ਹੈ । ਦੂਜੀ ਇਹ ਸਮਝਦੀ ਕਿ ਕੰਮ ਕਾਜ ਵਿਚ ਕਿੱਨਾ ਦੁਖ ਭੁਲਾਇਆ ਜਾ ਸਕਦਾ ਹੈ।ਦੋਵੇਂ ਭਾਵੇਂ ਇਕ ਦੂਜੀ ਨਾਲ ਬਹੁਤੀਆਂ ਗੱਲਾਂ ਨਹੀਂ ਕਰਦੀਆਂ, ਪਰ ਫੇਰ ਵੀ ਦੋਵਾਂ ਦੀ ਹਮਦਰਦੀ ਰਾਤ ਦਿਨ ਇਕ ਦੂਜੇ ਨਾਲ ਵਧਦੀ ਜਾ ਰਹੀ ਹੈ ।
ਵਿਚ ਵਿਚਾਲੇ ਕਦੇ ਕਦੇ ਨਵੀਂ ਵਹੁਟੀ ਨੂੰ ਤਾਪ ਚੜ੍ਹ