ਪੰਨਾ:ਧੁਪ ਤੇ ਛਾਂ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਜਾਂਦਾ,ਪਰ ਦੋ ਤਿੰਨ ਫਾਕੇ ਕਰਨ ਨਾਲ ਆਪੇ ਹੀ ਚਲਿਆ ਜਾਂਦਾ। ਦਵਾ ਖਾਣ ਵਲ ਨ ਉਸਦੀ ਰੁਚੀ ਹੈ ਤੇ ਨਾ ਹੀ ਉਹ ਦਵਾ ਖਾਂਦੀ ਹੈ। ਇਹਦੇ ਬੀਮਾਰ ਹੋਣ ਤੇ ਘਰ ਦਾ ਕੰਮ ਧੰਦਾ ਨੌਕਰ ਨੌਕਰਾਣੀਆਂ ਹੀ ਕਰਦੀਆਂ ਹਨ, ਸ਼ਰਮਾ ਪਾਸੋਂ ਕਰਨ ਦਾ ਇਰਾਦਾ ਹੋਣ ਤੇ ਵੀ ਨਹੀਂ ਹੋ ਸਕਦਾ।
ਸੋਨੇ ਦੀ ਮੂਰਤੀ ਸ਼ਰਮਾ ਦੇਵੀ ਦਾ ਨਾਂ ਤਾਂ ਉਹ ਰੰਗ ਹੈ ਨਾ ਹੀ ਤੇਜ਼ ਏਨੀ ਖੂਬਸੂਰਤੀ, ਪਤਾ ਨਹੀਂ ਇਹਨਾਂ ਦੋ ਮਹੀਨਿਆਂ ਵਿਚ ਕਿਧਰ ਉੱਡ ਗਈ ਹੈ। ਵਹੁਟੀ ਆਖਦੀ ਹੈ, “ਬੀਬੀ ਜੀ ਤੁਸੀਂ ਰੋਜ਼-ਬਰੋਜ਼ ਏਦਾਂ ਦੇ ਕਿਉਂ ਹੁੰਦੇ ਜਾਂਦੇ ਹੋ ?
ਮੈਂ ? ਅੱਛਾ ਭਾਬੀ ਜੇ ਮੈਂ ਕਿਧਰੇ ਹਵਾ ਪਾਣੀ ਬਦਲਣ ਲਈ ਬਾਹਰ ਚਲੀ ਜਾਵਾਂ ਤਾਂ ਤੈਨੂੰ ਕੋਈ ਔਖਿਆਈ ਤਾਂ ਨਹੀਂ ਹੋਵੇਗੀ ।
'ਜ਼ਰੂਰ ਹੋਵੇਗੀ ?'
'ਤਾਂ ਨਹੀਂ ਜਾਂਦੀ।'
'ਨਾ ਬੀਬੀ ਕਿਤੇ ਨਾ ਜਾਈਂ, ਇਥੇ ਹੀ ਦਵਾ ਦਾਰੂ ਕਰਵਾ ਕੇ ਰਾਜ਼ੀ ਹੋ ਜਾਹ ।
ਸ਼ਰਮਾ ਨੇ ਸਾਰੇ ਪਿਆਰ ਨਾਲ ਉਹਦਾ ਮੂੰਹ ਮੱਥਾ ਚੁੰਮ ਲਿਆ।
ਇਕ ਦਿਨ ਸ਼ਰਮਾ ਯਗ ਦੱਤ ਵਾਸਤੇ ਰੋਟੀ ਪਰੋਸ ਰਹੀ ਸੀ। ਯਗ ਦੱਤ ਉਹਦਾ ਕਮਲਾਇਆ ਹੋਇਆ ਚਿਹਰਾ, ਚਿੰਤਾ ਭਰੀ ਨਜ਼ਰ ਨਾਲ ਵੇਖ ਰਿਹਾ ਸੀ। ਸ਼ਰਮਾ ਦੇ ਵੇਖਦਿਆਂ ਹੀ ਉਹਨੇ ਲੰਮਾ ਸਾਰਾ ਹੌਕਾ ਲੈਕੇ ਆਖਿਆ