ਪੰਨਾ:ਧੁਪ ਤੇ ਛਾਂ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੧)

'ਜੇ ਮਰ ਜਾਵਾਂ ਤਾਂ ਚੰਗਾ ਹੀ ਹੈ।'

'ਕਿਉਂ ? ਆਖਦਿਆਂ ਹੀ ਸ਼ਰਮਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਪਏ।'
'ਡਰਦਾ ਹਾਂ, ਪਤਾ ਨਹੀਂ ਕਿੰਨਾ ਚਿਰ ਇਹ ਬੇਰਸਾ ਜਿਹਾ ਜੀਵਣ ਗੁਜ਼ਾਰਨਾ ਪਏ।'

ਸ਼ਿਕਾਰੀ ਦੀ ਗੋਲੀ ਖਾਕੇ ਜਿੱਦਾਂ ਜੰਗਲ ਦਾ ਜਾਨਵਰ ਜ਼ਮੀਨ ਨੂੰ ਛਡ ਕੇ ਅਸਮਾਨ ਵੱਲ ਉੱਡ ਜਾਣਾ ਚਾਹੁੰਦਾ ਹੈ। ਪਰ ਅਸਮਾਨ ਤੇ ਨਾ ਪਹੁੰਚ ਸਕਣ ਕਰਕੇ ਵਿਚਾਰਾ ਨਿਰਾਸ ਜਿਹਾ ਹੋ ਕੇ ਫੇਰ ਮੁਢ ਦੇ ਆਸਰੇ ਧਰਤੀ ਤੇ ਹੀ ਪ੍ਰਾਣ ਤਿਆਗ ਦਿੰਦਾ ਹੈ, ਇਸੇ ਤਰ੍ਹਾਂ ਹੀ ਸ਼ਰਮਾ ਨੇ ਅਸਹਿ ਦਰਦ ਨਾਲ ਤੜਫਦੀ ਹੋਈ ਨੇ ਪਹਿਲਾਂ ਅਸਮਾਨ ਵੱਲ ਵੇਖਿਆ, ਫੇਰ ਉਸੇ ਤਰਾਂ ਜ਼ਮੀਨ ਤੇ ਡਿੱਗ ਕੇ ਰੋਣ ਲੱਗੀ। ਯੱਗ ਜੀ, ਮੈਂ ਤੁਹਾਡੀ ਦੁਸ਼ਮਣ ਹਾਂ, ਮੈਨੂੰ ਮਾਫੀ ਦਿਓ ਤੇ ਹੋਰ ਕਿਧਰੇ ਭੇਜ ਦਿਓ ਤੁਸੀਂ ਸੁਖੀ ਵਸੇ।

ਕਿਤੇ ਨੌਕਰਿਆਣੀ ਨ ਆ ਜਾਵੇ, ਇਸ ਗੱਲੋਂ ਡਰ ਕੇ ਯੱਗ ਦੱਤ ਨੇ ਉਹਨੂੰ ਬਾਹੋਂ ਪਕੜ ਕੇ ਉਠਾ ਦਿੱਤਾ। ਪਿਆਰ ਨਾਲ ਉਹਦੇ ਅੱਥਰੂ ਪੁੰਝਦੇ ਹੋਏ ਨੇ ਕਿਹਾ, ਛਿਹ ਇਹੋ 'ਜਹੀਆਂ ਬੱਚਿਆਂ ਵਾਲੀਆਂ ਗੱਲਾਂ ਨਹੀਂ ਕਰੀਦੀਆਂ।'

ਅੱਖਾਂ ਪੂੰਝਦੀ ਹੋਈ ਉਹ ਝਟ ਪਟ ਬਾਹਰ ਚਲੀ ਗਈ ਤੇ ਉਸ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ।

* * *

ਉਸ ਤੋਂ ਪਿਛੋਂ ਇਕ ਦਿਨ ਸ਼ਰਮਾਂ ਨੇ ਵਹੁਟੀ ਨੂੰ