ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩੩)
ਦੋਹਾਂ ਹੱਥਾਂ ਨਾਲ ਉਸ ਨੂੰ ਜੱਫੀ ਪਾ ਕੇ ਰੋਂਦੀ ਹੋਈ ਬੋਲੀ, ‘ਭਰਜਾਈਏ ਮੈਂ' ਹੀ ਮਹਾਂ ਪਾਪਣ ਹਾਂ।'
ਵਹੁਟੀ ਨੇ ਹੌਲੀ ਜਹੀ ਆਪਣੇ ਆਪ ਨੂੰ ਉਸਦੀ ਗੱਲਵਕੜੀ ਵਿੱਚੋਂ ਛੁਡਾ ਕੇ ਆਖਿਆ, ਕਿਉਂ ਬੀਬੀ ਜੀ ?
ਆਹ ! ਹੁਣ ਨ ਪੁਛ ਮੈਂ ਨਹੀਂ ਦਸ ਸਕਾਂਗੀ।
*****
ਅਨ੍ਹੇਰੀ ਵਾਗੂੰ ਸ਼ਰਮਾ ਯਗ ਦੱਤ ਦੇ ਸਾਹਮਣੇ ਆਈ ਤੇ ਕਹਿਣ ਲੱਗ, ਵਹੁਟੀ ਨੂੰ ਐਵੇਂ ਧੋਖੇ ਵਿਚ ਪਾ ਛਡਿਆ ਜੇ ਕਿੰਨੇ ਝੂਠੇ ਹੋ ਤੁਸੀ'? ਯਗ ਦੱਤ ਹੈਰਾਨ ਰਹਿ ਗਿਆ।
ਇਹ ਕੀ ਸ਼ਰੋ ?
‘ਬੜੇ ਕਠੋਰ ਦਿਲ ਹੋ ਤੁਸੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।'
ਯਗ ਦੱਤ ਕੁਝ ਵੀ ਨ ਸਮਝ ਸਕਿਆ। ਸਿਰਫ ਬਾਹਰਲੀਆਂ ਗੱਲਾਂ ਹੀ ਸੁਣਨ ਲੱਗਾ।
‘ਕੀ ਸੋਚ ਕੇ ਵਿਆਹ ਕੀਤਾ ਸੀ?' ਕੀ ਸੋਚ ਕੇ ਉਹਨੂੰ ਛੁਟੜ ਕਰ ਛਡਿਆ ਜੇ ? ਮੇਰੇ ਵਾਸਤੇ ? ਮੇਰਾ ਮੂੰਹ ਵੇਖਕੇ ਧੋਖਾ ਦਿੰਦੇ ਆ ਰਹੇ ਹੋ ?
ਸ਼ਰਮਾ ਤੂੰ ਪਾਗਲ ਹੋ ਗਈ ਏਂ?
‘ਪਾਗਲ ਮੈਂ ਹਾਂ ਤੇ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ। ਮੈਨੂੰ ਹੋਰ ਕਿਧਰੇ ਭੇਜ ਦਿਉ। ਇਹ ਆਖਦਿਆਂ ਆਖਦਿਆਂ ਉਸਦੀਆਂ ਅੱਖਾਂ ਭਰ ਆਈਆਂ,