ਪੰਨਾ:ਧੁਪ ਤੇ ਛਾਂ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

ਸਾਹੋ ਸਾਹ ਹੋਈ ਬੋਲੀ, 'ਮੈਂ ਇਕ ਘੜੀ ਵੀ ਨਹੀਂ ਰਹਿਣਾ ਚਾਹੁੰਦੀ, ਛਿਹ ! ਛਿਹ!!
ਯਗ ਦੱਤ ਨੇ ਬੜੇ ਜ਼ੋਰ ਦੀ ਚੀਕ ਜਹੀ ਮਾਰਦੇ ਨੇ ਕਿਹਾ, 'ਕੀ ਆਖਦੀ ਏਂ ਸ਼ਰਮਾ?'
'ਆਖਦੀ ਹਾਂ ਕਿ ਤੁਸੀਂ ਝੂਠੇ ਹੋ, ਦਗਾਬਾਜ਼ ਹੋ।'

ਨਿਮੋਸ਼ੀ ਨਾਲ ਯਗ ਦੱਤ ਦੇ ਅੰਦਰ ਅੱਗ ਜਹੀ ਲੱਗ ਗਈ । ਉਹਨੂੰ ਇਉਂ ਮਲੂਮ ਹੋਇਆ ਕਿ ਜਿੱਦ ਉਹਦੇ ਅੰਦਰਲੀ ਆਤਮਾ ਬਾਹਰ ਨਿਕਲ ਕੇ ਯੁਧ ਕਰਨ ਲਈ ਲਲਕਾਰ ਰਹੀ ਹੈ। ਪਾਗਲ ਜਿਹਾ ਹੋਕੇ ਉਹ ਮੇਜ਼ ਤੇ ਖੜਾ ਹੋ ਗਿਆ ਤੇ ਇਕ ਵੱਡਾ ਸਾਰਾ ਰੂਲ ਲੈਕੇ ਜੋਰ ਦੀ ਕਹਿਣ ਲੱਗਾ, 'ਮੈਂ ਨੀਚ ਹਾਂ, ਮੈਂ ਧੋਖੇ ਬਾਜ਼ ਹਾਂ, ਮੈਂ ਝੂਠ ਹਾਂ, ਮੇਰੇ ਇਸ ਗੁਨਾਹ ਦਾ ਇਹ ਪ੍ਰਸਚਿਤ ਹੈ ।'

ਇਹ ਆਖਦਿਆਂ ਹੀ ਉਹਨੇ ਸਾਰੇ ਜੋਰ ਨਾਲ ਉਹ ਰੂਲ ਸਿਰ ਵਿਚ ਮਾਰ ਲਿਆ । ਸਿਰ ਪਾੜਕੇ ਫੁਹਾਰੇ ਵਾਗੂੰ ਖੂਨ ਵਗਣ ਲਗ ਪਿਆ। ਸ਼ਰਮਾ ਨੇ ਇਕੋ ਵਾਰ ਚੀਕ ਮਾਰੀ, 'ਹਾਏ ਮਾਂ ਤੇ ਫੇਰ ਉਹ ਬੇਹੋਸ਼ ਹੋਕੇ ਜ਼ਮੀਨ ਤੇ ਡਿਗ ਪਈ ! ਯਗ ਦੱਤ ਨੇ ਉਸ ਵਲ ਵੇਖਿਆ ਉਹਦਾ ਆਪਣਾ ਮੂੰਹ ਲਹੂ ਨਾਲ ਲਿੰਬਿਆ ਹੋਇਆ ਸੀ, ਅੱਖਾਂ ਅੱਗੋਂ ਦੀ ਖੂਨ ਵਗਣ ਕਰਕੇ ਮਾੜਾ ਮਾੜਾ ਦਿੱਸ ਰਿਹਾ ਸੀ, ਜੋਸ਼ ਜਹੇ