ਪੰਨਾ:ਧੁਪ ਤੇ ਛਾਂ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਛੇ ਦਿਨ ਪਿੱਛੋਂ ਚੰਗੀ ਤਰ੍ਹਾਂ ਹੋਸ਼ ਆ ਜਾਣ ਤੇ ਸ਼ਰਮਾ ਨੇ ਪੁਛਿਆ ਯਗ ਦੱਤ ਦੀ ਤਬੀਅਤ ਕੈਸੀ ਹੈ ?
ਟਹਿਲਣ ਨੇ ਦਸਿਆ 'ਠੀਕ ਹੈ'।
'ਮੈਂ ਵੇਖ ਆਵਾਂ। ਇਹ ਆਖਦੀ ਹੋਈ ਸ਼ਰਮਾ ਉਠੀ ਪਰ ਫੇਰ ਲੰਮੀ ਪੈ ਗਈ।' ਟਹਿਲਣ ਨੇ ਆਖਿਆ, 'ਬੀਬੀ ਜੀ ਅਜੇ ਨ ਉਠੋ ਕਮਜ਼ੋਰੀ ਬਹੁਤ ਹੈ, ਡਾਕਟਰ ਨੇ ਮਨ੍ਹਾਂ ਕਰ ਦਿੱਤਾ ਹੈ ।
ਸ਼ਰਮਾ ਨੂੰ ਖਿਆਲ ਸੀ ਕਿ ਯਗ ਦੱਤ ਵੇਖਣ ਆਇਗਾ, ਵਹੁਟੀ ਆਏਗੀ, ਪਰ ਇਕ ੨ ਦਿਨ ਕਰਕੇ ਹਫਤਾ ਹੋਗਿਆ, ਕੋਈ ਨਹੀਂ ਆਇਆ।
ਤਾਪ ਹੁਣ ਨਹੀਂ, ਪਰ ਕਮਜ਼ੋਰੀ ਬਹੁਤ ਹੈ । ਜੇ ਉਹ ਉਠ ਸਕਣਾ ਚਾਹੁੰਦੀ ਤਾਂ ਉਠ ਕੇ ਜਾ ਸਕਦੀ ਸੀ। ਪਰ ਆਪਣੇ ਮਾਣ ਦੇ ਕਾਰਨ ਹੁਣ ਉਹਦਾ ਉਠਕੇ ਜਾਣਦਾ ਇਰਾਦਾ ਹੀ ਬਦਲ ਚੁੱਕਾ ਸੀ । ਉਹ ਅੰਦਰੇ ਅੰਦਰ ਹੀ ਭਰੀ ਪੀਤੀ ਹੋਈ ਆਪਣੇ ਪ੍ਰਕਾਸ਼ ਤੇ ਛਾਇਆ ਦੀ ਕਹਾਣੀ ਸੋਚਣ ਲੱਗੀ।
ਅੱਧੇ ਦਿਨ ਦੀ ਅੱਖਾਂ ਨੂੰ ਚੁੰਧਿਆ ਦੇਣ ਵਾਲੀ ਧੁੱਪ ਦਾ 'ਪ੍ਰਕਾਸ਼' ਤੇ ਰੂਹੜੀ ਛਾਇਆ ਲੈ ਕੇ ਉਹਨਾਂ ਇਹ