ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਅਖੀਰ ਨੂੰ ਸ਼ਰਮਾ ਨੇ ਹੀ ਸਮਝਾਇਆ, ਤੁਹਾਡੀ ਐਨੀ ਬੁੱਧੀ ਹੈ ਪਤਾ ਨਹੀਂ ਲਗਦਾ, ਕਿ ਜੇ ਤੁਸੀਂ ਨਾ ਹੋਵੋ ਤਾਂ ਮੈਂ ਕਿਸੇ ਥਾਂ ਜੋਗੀ ਨਹੀਂ, ਪਰ ਮੇਰੇ ਬਿਨਾਂ ਤੁਸੀ ਕਈ ਚਿਰ ਤਕ ਜੀਊਂਦੇ ਰਹਿ ਸਕਦੇ ਹੋ। ਇਸ ਕਰਕੇ ਤੁਸੀਂ ਪਰਕਾਸ਼ ਹੋ ਤੇ ਮੈਂ ਛਾਇਆ।

ਯਗ ਦੱਤ ਹੱਸ ਪਿਆ। ਕਹਿਣ ਲੱਗਾ ਇਕ ਪਾਸੇ ਦੀ ਡਿਗਰੀ ਲੈਣੀ ਚਾਹੋ ਤਾਂ ਲੈ ਸਕਦੇ ਹੋ,ਪਰ ਫੈਸਲਾ ਠੀਕ ਨਹੀਂ ਹੋਇਆ।

"ਬਹੁਤ ਚੰਗਾ ਹੋਇਆ ਹੈ, ਖੂਬ ਹੋਇਆ ਹੈ, ਹੁਣ ਲੜਨ ਦੀ ਲੋੜ ਨਹੀਂ ਤੁਸੀਂ ਪਰਕਾਸ਼ ਹੋ ਤੇ ਮੈਂ ਛਾਇਆ ਹਾਂ।"

ਇਹ ਆਖਕੇ ਛਾਇਆ ਨੇ ਪ੍ਰਕਾਸ਼ ਨੂੰ ਖੂਬ ਖਿਝਾਇਆ।

***

ਕਹਾਣੀ ਦਾ ਮੁੱਢ ਤਾਂ ਬਝ ਗਿਆ ਹੁਣ ਇਹ ਡਰ ਹੈ ਕਿ ਕਿਤੇ ਤੁਹਾਡੇ ਨਾਲ ਹੀ ਲੜਾਈ ਝਗੜਾ ਨਾ ਹੋ ਜਾਏ। ਤੁਸੀਂ ਆਖੋਗੇ ਕਿ ਇਹ ਜੋੜਾ ਇਸਤਰੀ ਪੁਰਸ਼ ਹੈ । ਮੈਂ ਆਖਾਂਗਾ, ਇਸਤਰੀ ਪੁਰਸ਼ ਤਾਂ ਜ਼ਰੂਰ ਹਨ, ਪਰ ਘਰਵਾਲੀ ਤੇ ਘਰ ਵਾਲਾ ਨਹੀਂ। ਤੁਸੀਂ ਫੇਰ ਅੱਖਾਂ ਚਾ ਕੇ ਆਖੋਗੇ, ਤਾਂ ਕੀ ਫੇਰ ਗੰਦਾ ਪਿਆਰ ਹੈ?

ਮੈਂ ਆਖਾਂਗਾ ਬਹੁਤ ਹੀ ਸ਼ੁੱਧ ਪਿਆਰ ਹੈ। ਤੁਹਾਨੂੰ ਫੇਰ ਵੀ ਯਕੀਨ ਨਹੀਂ ਆਵੇਗਾ ਤੁਸੀਂਂ ਮੂੰਹ ਬਣਾਕੇ ਆਖੋਗੇ, 'ਚੰਗਾ ਫੇਰ ਜੋੜੇ ਦੀ ਉਮਰ ਕਿੰਨੀ ਹੈ?'

ਮੈਂ ਆਖਾਂਗਾ, ਪ੍ਰਕਾਸ਼ ਦੀ ਉਮਰ ਹੈ ਤੇਈ ਸਾਲ ਤੇ