ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੨)

'ਮਾਸ਼ੋਯੋ ਨੂੰ ਤੇਰੇ ਹੀ ਆਸਰੇ ਛੱਡ ਚਲਿਆ ਹਾਂ, ਇਹਦੀ ਸੰਭਾਲ ਤੇ ਪਾਲਣ ਪੋਸਣਾ ਤੇਰੇ ਜ਼ੁੰਮੇ ਈ, ਖਿਆਲ ਰੱਖੀਂਂ।'

ਇਸਤੋਂ ਵੱਧ ਕਹਿਣ ਦੀ ਲੋੜ ਵੀ ਨਹੀਂ ਸੀ। ਵਾਕੋ ਉਹਨਾਂ ਦਾ ਛੋਟੇ ਹੁੰਦਿਆਂ ਦਾ ਹੀ ਲੰਗੋਟੀਆ ਯਾਰੋ ਸੀ। ਕਦੇ ਇਹ ਵੀ ਬੜਾ ਅਮੀਰ ਹੁੰਦਾ ਸੀ, ਪਰ ਮੰਦਰ ਬਣਵਾਉਣ ਤੇ ਸਾਧਾਂ ਸੰਤਾਂ ਨੂੰ ਰੋਟੀ ਟੁੱਕ ਖਵਾਉਣ ਵਿਚ ਇਹਨੇ ਆਪਣਾ ਸਭ ਕੁਝ ਖਰਚ ਕਰ ਦਿਤਾ ਸੀ। ਇਸ ਤੋਂ ਬਿਨਾਂ ਕੁਝ ਕਰਜਾ ਵੀ ਸਿਰ ਹੋ ਗਿਆ ਸੀ। ਇਹ ਕੁਝ ਹੁੰਦਿਆਂ ਹੋਇਆਂ ਵੀ ਉਸਦੀ ਮੁਹੱਬਤ ਤੇ ਨੇਕ ਨੀਯਤੀ ਵਿਚ ਕੋਈ ਫਰਕ ਨ ਆਇਆ। ਇਹੋ ਸਬੱਬ ਸੀ ਕਿ ਮਰਨ ਲਗਿਆਂ, ਉਸਦੇ ਮਿਤ੍ਰ ਨੂੰ ਆਪਣੀ ਪਿਆਰੀ ਪੁਤ੍ਰੀ ਉਸਦੇ ਸਪੁਰਦ ਕਰਦਿਆਂ ਹੋਇਆ ਕੁਝ ਵੀ ਤੌਖਲਾ ਨ ਹੋਇਆ।

'ਵਾਕੋ' ਨੂੰ ਵੀ, ਆਪਣੇ ਸੁਰਗ ਵਾਸੀ ਮਿੱੱਤ੍ਰ ਦੀ ਅਮਾਨਤ ਨੂੰ ਸੰਭਾਲਣ ਦਾ ਬਹੁਤ ਸਮਾਂ ਨ ਮਿਲ ਸਕਿਆ। ਮੌਤ ਦਾ ਨਗਾਰਾ ਇਹਦੇ ਸਿਰ ਵੀ ਆ ਵੱਜਾ ਏ, 'ਮਨ ਕੀ ਮਨ ਹੀ ਮਾਹਿ ਰਹੀ’ ਦੇ ਅਨੁਸਾਰ ਸਭ ਕੁਝ ਛੱਡਕੇ ਅਗਾਹਾਂ ਚਲਦਾ ਹੋਇਆ। ਇਸ ਗਰੀਬ ਮਾਰ ਧਰਮ-ਮੂਰਤੀ ਸੱਜਣ ਸਬੰਧੀ ਪਿੰਡ ਵਾਲਿਆਂ ਦੀ ਜਿੰਨੀ ਸ਼ਰਧਾ ਤੇ ਪ੍ਰੇਮ ਸੀ, ਉਸੇ ਤਰ੍ਹਾਂ ਇਸਦਾ ਬਬਾਣ ਕਢਿਆ । ਵਾਕੋ ਦੀ ਦੇਹ ਨੂੰ ਹਾਰਾਂ ਤੇ ਸੁਗੰਧੀਆਂ ਨਾਲ ਸਜਾਕੇ ਫਟੇ ਤੇ ਪਾਇਆਂ ਤਾਂ ਉਹਦੇ ਅਗੇ ੨ ਖੇਲ ਤਮਾਸ਼ੇ, ਨਾਚ ਤੇ ਗਾਉਣ ਵਾਲਿਆਂਂ ਦੀ ਟੋਲੀਆਂ ਦੀਆਂ ਟੋਲੀਆਂ ਚਲ ਪਈਆਂ । ਏਦਾਂ ਮਲੂੰਮ