ਪੰਨਾ:ਧੁਪ ਤੇ ਛਾਂ.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੪੪)

ਬਾਥਨ ਹੱਸ ਪਿਆ ! ਕਹਿਣ ਲੱਗਾ, 'ਫੇਰ ਤਾਂ ਮੈਂ ਆਪਣੇ ਪਿਤਾ ਦਾ ਕਰਜ਼ ਉਤਾਰ ਸਕਾਂਗਾ।'

ਅਸਲ ਗਲ ਇਹ ਸੀ ਕਿ ਮਾਸ਼ੋਯੋ ਨੇ ਹੀ ਬਾਥਨ ਦੇ ਪਿਉ ਨੂੰ ਕਰਜ਼ ਦਿੱਤਾ ਹੋਇਆ ਸੀ । ਦੋਹਾਂ ਦੇ ਮਰ ਜਾਣ ਕਰਕੇ ਹੁਣ ਬਾਥਨ ਅਸਾਮੀ ਸੀ ਤੇ ‘ਮਾਸ਼ੋਯੋ' ਸ਼ਾਹੂਕਾਰ। ਇਹ ਗਲ ਸੁਣਕੇ ਮਾਸ਼ੋਯੋ ਨੇ ਬੁਰਾ ਮਨਾਇਆ। ਸ਼ਰਮਾ ਕਹਿਣ ਲੱਗੀ, 'ਜੇ ਤੁਸੀਂ ਕਰਜ ਦਾ ਨਾਂ ਲੈ ਲੈ ਕੇ ਮੈਨੂੰ ਘੜੀ ਮੁੜੀ ਮੁਸ਼ਰਮਿੰਦਾ ਕਰੋਗੇ ਤਾਂ ਫੇਰ ਮੈਂ ਤੁਹਾਡੇ ਪਾਸ ਨਹੀਂ ਰਹਾਂਗੀ।'

ਬਾਥਨ ਚੁਪ ਤਾਂ ਹੋ ਗਿਆ ਪਰ ਇਹ ਖਿਆਲ ਕਰ ਕੇ ਕਿ ਕਰਜ਼ਾ ਉਤਰਨ ਤੋਂ ਬਿਨਾਂ ਬਾਪੂ ਦੀ ਗਤੀ ਕਿੱਦਾਂ ਹੋਵੇਗੀ, ਉਹਦਾ ਮਨ ਕਲਪਣ ਲੱਗਾ।

ਬਾਬਨ ਹੁਣ ਬਹੁਤ ਮਿਹਨਤ ਕਰ ਰਿਹਾ ਹੈ। ਕ੍ਰਿਸ਼ਨ ਮਹਾਰਾਜ ਦੀ ਬਾਲ ਲੀਲ੍ਹਾ ਦੀ ਇਕ ਝਾਕੀ ਨੂੰ ਉਹ ਕਾਗਜ਼ ਤੇ ਚਿੱਤ੍ਰ ਰਿਹਾ ਹੈ। ਅਜ ਸਾਰਾ ਦਿਨ ਉਹਨੂੰ ਅੱਖ ਪੁਟ ਕੇ ਵੇਖਣ ਦੀ ਵਿਹਲ ਵੀ ਨਹੀਂ ਮਿਲੀ। ਮਾਸ਼ੋਯੋ ਰੋਜ ਵਾਂਗੂੰੰ ਅੱਜ ਵੀਂ ਆਈ ਹੈ । ਬਾਥਨ ਦਾ ਸੌਣ ਦਾ ਕਮਰਾ, ਰਹਿਣ ਦਾ ਕਮਰਾ, ਤਸਵੀਰਾਂ ਬਣਾਉਣ ਵਾਲਾ ਕਮਰਾ, ਸਭ ਆਪਣੇ ਹੱਥਾਂ ਨਾਲ ਝਾੜਕੇ ਤੇ ਸਭ ਸਾਮਾਨ ਆਪੋ ਆਪਣੀ -ਥਾਂ ਤੇ ਜਾ ਕੇ ਚਲੀ ਗਈ ਹੈ, ਇਹ ਕੰਮ ਉਹ ਹਰ ਰੋਜ਼ ਹੀ ਕਰਦੀ ਹੈ।

ਸਾਹਮਣੇ ਮੂੰਹ ਵੇਖਣ ਵਾਲਾ ਸ਼ੀਸ਼ਾ ਲੱਗਾ ਹੋਇਆ ਸੀ। ਇਸ ਵਿਚੋਂ ਬਾਥਨ ਦੀ ਸ਼ਕਲ ਨਜ਼ਰ ਆ