ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)



੩.

ਇਸ ਪਿੰਡ ਵਿਚ ਬਸੰਤ ਦੇ ਅਰੰਭ ਵਿਚ ਹਰ ਸਾਲ ਹੀ ਬੜੀ ਧੂਮ ਧਾਮ ਨਾਲ ਘੋੜ-ਦੌੜ ਹੁੰਦੀ ਹੈ। ਅਜੇ ਉਸੇ ਘੋੜ- ਦੌੜ ਦੇ ਸਬੰਧ ਵਿਚ ਹੀ ਪਿੰਡੋਂ ਬਾਹਰ ਰੜ ਵਿਚ ਬੜੀ ਵਡੀ ਭੀੜ ਹੋ ਰਹੀ ਹੈ। ਮਾਸ਼ੋਯੋ ਹੌਲੀ ਹੌਲੀ ਬਾਥਨ ਦੇ ਪਿੱਛੇ ਜਾ ਖੁਲੋਤੀ। ਉਹ ਇਕ ਮਨ ਹੋਕੇ ਤਸਵੀਰ ਬਣਾ ਰਿਹਾ ਸੀ ਇਸ ਕਰਕੇ ਉਹਦੇ ਪੈਰਾਂ ਦਾ ਖੜਾਕ ਵੀ ਨ ਸੁਣ ਸਕਿਆ। ਮਾਸ਼ੋਯੋ ਕਹਿਣ ਲੱਗੀ, ਮੇਂ ਆਈ ਹਾਂ ਜ਼ਰਾ ਮੂੰਹ ਫੇਰਕੇ ਤੇ ਵੇਖੋ । ਬਾਥਨ ਨੇ ਹੈਰਾਨ ਹੋ ਕੇ ਵੇਖਿਆ।ਮਾਸ਼ੋਯੋ ਤਿਤਰੀ ਬਣੀ ਹੋਈ ਸੀ, ਉਹ ਬੁੱਲ੍ਹਾਂਂ ਵਿਚ ਹੀ ਮੁਸਕ੍ਰਾਉਂਦਾ ਹੋਇਆ ਬੋਲਿਆ, ਐਨੀ ਟੀਪ ਟਾਪ ਕਾਹਦੇ ਲਈ ਕੀਤੀ ਹੈ ? 'ਵਾਹ ਤੈਨੂੰ ਨਹੀਂ ਪਤਾ, ਅੱਜ ਇੱਥੇ ਇਕ ਵੱਡੀ ਸਾਰੀ ਘੋੜ-ਦੌੜ ਹੈ ।ਜਿਹੜਾ ਜਿੱਤੇਗਾ ਉਹੋ ਮੇਰੇ ਗਲ ਵਿਚ ਹਾਰ ਪਾਏਗਾ।' 'ਕਿਤਿਉਂ ਸੁਣਿਆਂ ਤਾਂ ਨਹੀਂ।' ਇਹ ਆਖਕੇ ਬਾਥਨ ਫੇਰ ਬੁਰਸ਼ ਚੁਕਣ ਹੀ ਲੱਗਾ ਸੀ ਕਿ ਮਾਸ਼ੋਯੋ ਉਸਦੇ ਗਲ ਦਾ ਹਾਰ ਹੋਕੇ ਬੋਲੀ, ਨਹੀਂ ਨਹੀਂ ਤੁਸਾਂ ਸੁਣਿਆਂ, ਹੈ, ਤੁਸੀਂ ਜ਼ਰੂਰ ਉਠੋ-ਛੇਤੀ ਕਰੋ ਕਿੰਨਾ ਚਿਰ ਲਾਉਗੇ ? ਦੋਵੇਂ ਜਣੇ ਇਕੋ ਜਹੇ ਸਨ, ਮਸਾਂ ਦੋਂਂਹ ਚੌਂਂਹ ਸਾਲਾਂ