ਪੰਨਾ:ਧੁਪ ਤੇ ਛਾਂ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)

ਦੀ ਵਿੱਥ ਹੋਵੇ ਤਾਂ ਭਾਵੇਂ ਹੋਵੇ। ਹੁਣ ਦੋਵੇਂ ਉਨੱਤੀ ਹਾੜ ਸਿਆਲ ਵੇਖ ਚੁਕੇ ਹਨ। ਦੋਵਾਂ ਨੇ ਇਕੱਠਾ ਖੇਡਿਆ ਹੈ, ਕਈ ਵਾਰੀ ਰੁੱਸੇ ਤੇ ਮਨ ਮਨੌਤਾਂ ਕਰ ਚੁਕੇ ਹਨ । ਕਈ ਵਰੀ ਬਾਬਲ ਨੇ ਮਾਸ਼ੋਯੋ ਦੀਆਂ ਮੀਢੀਆਂ ਪੁਟੀਆਂ ਹਨ ਤੇ ਕਈ ਵਾਰੀ ਮਾਸ਼ੋਯੋ ਨੇ ਬਾਥਨ ਦੇ ਚੱਕ ਵਢੇ ਹਨ।
ਸਾਹਮਣੇ ਲੱਗੇ ਹੋਏ ਸ਼ੀਸ਼ੇ ਵਿਚੋਂ ਦੋ ਲਾਲ ਸੂਹੇ, ਗੁਲਾਬ ਵਰਗੇ ਖਿੜੇ ਹੋਏ ਮੂੰਹ ਦਿਸ ਰਹੇ ਸਨ। ਬਾਥਨ ਉਹਨਾਂ ਨੂੰ ਵਿਖਾ ਕੇ ਆਖਣ ਲੱਗਾ, ਔਹ ਦੇਖੋ !
ਮਾਸ਼ੋਯੋ ਕਈ ਚਿਰ ਤੱਕ ਭੁੱਖੀਆਂ ਅੱਖਾਂ ਨਾਲ ਉਹਨਾਂ ਦੋ ਤਸਵੀਰਾਂ ਵਲ ਵੇਖਦੀ ਰਹੀ ਅਜ ਝਟ ਪਟ ਹੀ ਉਹਨੂੰ ਸੁਝਿਆ ਕਿ ਮੈਂ ਕਿਹੜੀ ਘਟ ਸੁਹਣੀ ਹਾਂ ? ਉਹ ਹੋਰ ਨ ਵੇਖ ਸਕੀ ।ਬਾਥਨ ਦੇ ਨਾਲ ਆਪਣਾ ਟਾਕਰਾ ਕਰਦੀ ਹੋਈ ਬੋਲੀ, 'ਮੈਂ ਤਾਂ ਇਸ ਚੰਦ ਨੂੰ ਕਲੰਕ ਲਗ ਗਈ ਹਾਂ ।'
'ਬਾਥਨ’ ਨੇ ਉਸ ਦੇ ਮੂੰਹ ਪਾਸ ਆਪਣਾ ਮੂੰਹ ਲਿਜਾਕੇ ਕਿਹਾ, 'ਨਹੀਂ ਮਾਸ਼ੋਯੋ ਤੇ ਚੰਦ ਨੂੰ ਕਲੰਕ ਨਹੀਂ, ਪੁੰੰਨਿਆ ਦੇ ਚੰਦ ਦੀ ਕੰਬਦੀ ਹੋਈ ਕਿਰਨ ਏਂਂ। ਇਕ ਵੇਰਾਂ ਚੰਗੀ ਤਰ੍ਹਾਂ ਆਪਣਾ ਮੂੰਹ ਤਾਂ ਵੇਖ ?
ਪਰ ਮਾਸ਼ੋਯੋ ਨੂੰ ਅੱਖਾਂ ਖੋਲਣ ਦਾ ਹੌਂਸਲਾ ਨ ਪਿਆ। ਉਹ ਉਸੇ ਤਰ੍ਹਾਂ ਹੀ ਦੋਵੇਂ ਅੱਖਾਂ ਬੰਦ ਕਰਕੇ ਖਲੋਤੀ ਰਹੀ ।
ਚਿਰ ਨੂੰ ਘੜੇ
ਪਤਾ ਨਹੀਂ ਏਦਾਂ ਕਿੰਨਾ ਚਿਰ ਲੰਘ ਜਾਂਦਾ, ਏਨੇ ਨੂੰ ਘੋੜ ਦੌੜ ਵਿਚ ਜਾਣ ਵਾਲਾ ਵੱਡਾ ਸਾਰਾ ਟੋਲਾ