ਪੰਨਾ:ਧੁਪ ਤੇ ਛਾਂ.pdf/5

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੫) ਛਾਇਆ ਦੀ ਉਮਰ ਹੈ ਅਠਾਰਾਂ ਸਾਲ ਦੀ । ਇਹਦੇ ਬਿਨਾਂ ਜੇ ਹੋਰ ਸੁਣਨਾ ਚਾਹੋ ਤਾਂ ਸ਼ੁਰੂ ਕਰ ਦੇਂਦਾ ਹਾਂ:-

ਯਗ ਦੱਤ ਦੀ ਛੋਟੀ, ਵਿਰਲੀ ਜਿਹੀ ਦਾਹੜੀ, ਅੱਖਾਂ ਤੇ ਐਨਕਾਂ, ਸਿਰ ਦੇ ਵਾਲ ਲਵਿੰਡਰ ਨਾਲ ਭਿੱਜੇ ਹੋਏ । ਚਾਕੇ ਦੀ ਧੋਤੀ, ਸ਼ਰਟ, ਕਮੀਜ਼ ਤੇ ਏਸੈਂਸ ਲਗਾ ਹੋਇਆ, ਪੈਰੀ ਮਖਮਲ ਦੇ ਸਲੀਪਰ, ਜਿਨ੍ਹਾਂ ਤੇ ਛਾਇਆ ਨੇ ਆਪਣੀ ਹੱਥੀਂ ਫੁੱਲ ਕੱਢ ਦਿਤੇ ਹਨ। ਲਾਇਬ੍ਰੇਰੀ ਵਿਚ ਵਧੀਆ ਵਧੀਆ ਕਿਤਾਬਾਂ ਤੇ ਘਰ ਵਿਚ ਕਈ ਨੌਕਰ ਤੇ ਨੌਕਰਾਣੀਆਂ ਹਨ। ਮੇਜ਼ ਤੇ ਬੈਠਾ ਹੋਇਆ ਯਗ ਦੱਤ ਚਿੱਠੀ ਲਿਖ ਰਿਹਾ ਹੈ। ਸਾਹਮਣੇ ਵੱਡਾ ਸਾਰਾ ਸ਼ੀਸ਼ਾ ਲਗਾ ਹੋਇਆ ਹੈ। ਪਰਦਾ ਉਠਾ ਕੇ ਛਾਇਆ ਬੜੀ ਹਸ਼ਿਆਰੀ ਨਾਲ ਅੰਦਰ ਲੰਘੀ। ਉਹਦਾ ਸੁਭਾ ਸੀ ਕਿ ਪਿਛੋਂ ਦੀ ਜਾਕੇ ਚੁਪ ਚਾਪ ਅੱਖਾਂ ਬੰਦ ਕਰ ਲੈਣੀਆਂ । ਪਿਛੋਂ ਦੀ ਆਕੇ ਹੱਥ ਅਗਾਹਾਂ ਕਰਦਿਆਂ ਹੀ ਸਾਹਮਣੇ ਲੱਗੇ ਹੋਏ ਸ਼ੀਸ਼ੇ ਤੇ ਉਸ ਦਾ ਪ੍ਰਛਾਵਾਂ ਪਿਆ ਵੇਖਿਆ ਕਿ ਯਗ ਦਤ ਉਹਦੇ ਮੂੰਹ ਵਲ ਵੇਖ ਵੇਖ ਕੇ ਮੁਸਕਰਾ ਰਿਹਾ ਹੈ । ਸ਼ਰਮਾ ਵੀ ਹੱਸ ਪਈ, ਕਹਿਣ ਲਗੀ ਕਿਉਂ ਵੇਖ ਲਿਆ ਹੈ ?

ਯਗ ਦੱਤ-ਕੀ ਇਹ ਮੇਰਾ ਕਸੂਰ ਹੈ?
ਸ਼ਰਮ-ਤਾਂ ਕਿਸਦਾ ਹੈ?
ਯਗ ਦੱਤ-ਅੱਧਾ ਤੁਹਾਡਾ ਤੇ ਅੱੱਧਾ ਸ਼ੀਸ਼ੇ ਦਾ।
ਸ਼ਰਮਾ-ਮੈਂ ਉਹਨੂੰ ਹੁਣੇ ਚੱਕ ਦੇਂਦੀ ਹਾਂ।
ਯਗ ਦੱਤ-ਚੱਕ ਤਾਂ ਦੇਵੇਂਂਗੀ, ਬਾਕੀ ਕਸੂਰਵਾਰ
ਲਈ ਕੀ ਕਰੇਂਗੀਂਂ?