ਪੰਨਾ:ਧੁਪ ਤੇ ਛਾਂ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

((੪੮)

ਖੋਪ ਪਾਉਂਦਾ ਹੋਇਆ ਹੇਠੋਂਂ ਦੀ ਲੰਘਣ ਲੱਗਾ ਮਾਸ਼ੋਯੋ ਬੇ-ਚੈਨ ਹੋਕੇ ਉਠ ਖਲੋਤੀ ਤੇ ਕਹਿਣ ਲੱਗੀ, ਚਲੋ ਵੇਲ ਹੋ ਗਿਆ ਹੈ।
'ਪਰ ਮੈਂ ਨਹੀਂ ਜਾ ਸਕਦਾ, ਮਾਸ਼ੋਯੋ।'
'ਕਿਉਂ?'
‘ਮੈਂ ਇਹ ਤਸਵੀਰ ਪੰਜਾਂ ਦਿਨਾਂ ਵਿਚ ਪੂਰੀ ਕਰਕੇ ਦੇਣ ਦਾ ਇਕਰਾਰ ਕਰ ਚੁੱਕਾ ਹਾਂ।'
ਜੇ ਇਕਰਾਰ ਪੂਰਾ ਨਾ ਹੋ ਸਕਿਆ ਤਾਂ ਫੇਰ ?
ਤਾਂ ਫੇਰ ਉਹ ਮੰਡਾਲੇ ਚਲਿਆ ਜਾਵੇਗਾ, ਨ ਉਹ ਤਸਵੀਰ ਲਵੇਗਾ ਤੇ ਨਾ ਹੀ ਰੁਪਇਆ ਦੇਵੇਗਾ ।
ਰੁਪਇਆਂ ਦੀ ਗਲ ਬਾਤ ਤੇ ਮਾਸ਼ੋਯੋ ਬੜੀ ਖਿੜਦੀ ਤੇ ਸ਼ਰਮਾਉਦੀ ਸੀ। ਉਹ ਗੁਸੇ ਹੋਕੇ ਬੋਲੀ, 'ਮੈਂ ਤੈਨੂੰ ਐਨੀ ਮਰਨ ਮਿੱਟੀ ਕਦੇ ਨ ਚੱਕਣ ਦੇਵਾਂਗੀ ।'
ਬਾਥਨ ਨੇ ਇਸ ਗਲ ਦਾ ਕੋਈ ਜੁਵਾਬ ਨ ਦਿੱਤਾ ਉਹ ਆਪਣੇ ਪਿਉ ਦੇ ਕਰਜ਼ੇ ਦਾ ਖਿਆਲ ਕਰਕੇ ਉਦਾਸ ਹੋ ਗਿਆ । ਉਸਦੇ ਚਿਹਰੇ ਦੀ ਉਦਾਸੀ ਮਾਸ਼ੋਯੋ ਪਾਸੋਂ ਲੁੱਕ ਨ ਸਕੀ । ਮਾਸ਼ੋਯੋ ਬੋਲੀ, 'ਤਸਵੀਰ ਮੈਨੂੰ ਹੀ ਦੇ ਦੇਣੀ, ਮੈਂ ਦੂਣੇ ਮੁਲ ਤੋਂ ਲੈ ਲਵਾਂਗੀ।'
ਬਾਬਨ ਨੂੰ ਇਹਦੇ ਵਿਚ ਕੋਈ ਸ਼ੱਕ ਨਹੀਂ ਸੀ, ਹੱਸ ਕੇ ਕਹਿਣ ਲੱਗਾ, 'ਤੂੰ ਲੈ ਕੇ ਕੀ ਕਰੇਂਂਗੀ ?'
ਮਾਸ਼ੋਯੋ ਨੇ ਗਲ ਵਿਚ ਪਿਆ ਹਾਰ ਵਿਖਾ ਕੇ ਆਖਿਆ, ਇਸ ਵਿਚ ਜਿੰਨੇ ਮੋਤੀ, ਹੀਰੇ ਤੇ ਪੰਨੇ ਹਨ ਉਹਨਾਂ ਸਾਰਿਆਂ ਵਿਚ ਤਸਵੀਰ ਨੂੰ ਸਜਾਵਾਂਗੀ ਤੇ ਆਪਣੇ