ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੯)

ਸੌਣ ਦੇ ਕਮਰੇ ਵਿਚ ਆਪਣੀਆਂ ਅੱਖਾਂ ਦੇ ਸਾਹਮਣੇ ਟੰਗਾਂਗੀ ।
ਉਸਦੇ ਪਿੱਛੋਂ ਫੇਰ ਕੀ ਕਰੇਂਗੀ ?
ਉਸਤੋਂ ਪਿੱਛੋਂ ਰਾਤ ਨੂੰ ਜਦ ਪੂਰਾ ਚੰਦ ਨਿਕਲੇਗਾ ਤੇ ਖੁਲੀ ਹੋਈ ਖਿੜਕੀ ਥਾਣੀ ਉਸ ਦੀਆਂ ਰਿਸ਼ਮਾਂ ਅੰਦਰ ਆਕੇ ਤੁਹਾਡੇ ਮੂੰਹ ਤੇ ਚਮਕਣਗੀਆਂ...।
ਉਸਤੋਂ ਪਿਛੋਂ ?
ਉਸ ਤੋਂ ਪਿੱਛੋਂ ਤੁਹਾਨੂੰ ਕੱਚੀ ਨੀਦੇ ਜਗਕੇ......।
ਗੱਲ ਪੂਰੀ ਨਹੀਂ ਸੀ ਹੋਈ, ਥੱਲੇ ਮਾਸ਼ੋਯੋ ਦੀ ਬੈਲਾਂ ਗੱਡੀ ਆ ਗਈ । ਗੱਡੀ ਵਾਲੇ ਦੀ ਕੰਨ ਪਾੜਵੀਂ ਅਵਾਜ਼ ਨਾਲ ਮਕਾਨ ਗੂੰਜ ਉਠੇ।
ਬਾਥਨ ਬੇ-ਚੈਨ ਜਿਹਾ ਹੋਕੇ ਕਹਿਣ ਲੱਗਾ, ਇਸਤੋਂ ਅਗਲੀ ਗੱਲ ਫੇਰ ਸੁਣਾਗਾ। ਹੁਣ ਨਹੀਂ, ਤੁਹਾਡਾ ਵੇਲਾ ਹੋ ਗਿਆ ਹੈ, ਛੇਤੀ ਜਾਓ।
ਵੇਲੇ ਨੂੰ ਵਿਹਲਿਆਂ ਗੁਆਉਣ ਦਾ ਹਿਰਖ, ਇਹ ਅਜੇ ਮਾਸ਼ੋਯੋ ਨੇ ਨਹੀਂ ਸੀ ਸਿਖਿਆ ਸੋ ਉਹ ਹੋਰ ਨਿੱਸਲ ਹੋ ਕੇ ਬਹਿੰੰਦਿਆਂ ਹੋਇਆਂ ਬੋਲੀ, ਮਰਾ ਜੀਅ ਭੈੜਾ ਭੈੜਾ ਹੁੰਦਾ ਜਾਪਦਾ ਹੈ ਮੈਂ ਨਹੀਂ ਜਾਣਾਂਂ।
ਜਾਣਾ ਕਿਦਾਂ ਨਹੀਂ ਕੀ ਝੂਠਾ ਹੀ ਬਚਨ ਦਿਤਾ ਜੇ ? ਤੁਹਾਨੂੰ ਨਹੀਂ ਪਤਾ,ਲੋਕੀਂਂ ਮੂੰਹ ਚੁੱਕੀ ਰੀਝਾਂ ਨਾਲ ਤੈਨੂੰ ਉਡੀਕ ਰਹੇ ਹੋਣਗੇ।
ਮਾਸ਼ੋਯੋ ਸਾਰਾ ਜ਼ੋਰ ਲਾਕੇ ਫੇਰ ਬੋਲੀ, 'ਉਡੀਕਦੇ ਹੋਣਗੇ ਤਾਂ ਉਡੀਕਣ ਦਿਉ । ਬਚਨੋ ਫਿਰ ਜਾਣ ਦੀ ਮੈਨੂੰ