ਪੰਨਾ:ਧੁਪ ਤੇ ਛਾਂ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੫੨)

ਆਪਣੇ ਕਰਮਾਂ ਤੇ ਭਰੋਸਾ ਰੱਖ ਕੇ ਆਏ ਹੋਏ ਗੱਭਰੂ ਇਕ ਪਾਲ ਵਿਚ ਖਲੋ ਗਏ । ਇਕ ਫੋਰ ਵਿਚ ਹੀ, ਘੰਟੇ ਦੀ ਅਵਾਜ਼ ਨਾਲ ਉਹਨਾਂ ਨੇ ਮਰਨ ਜੀਵਣ ਦੀ ਆਸ ਲਾਹ ਕੇ ਸਨਤੋੜ ਘੋੜੇ ਛੱਡ ਦਿੱਤੇ।

ਇਹ ਸੂਰਮਤਾਈ ਹੈ। ਇਹ ਘੋੜ-ਦੌੜ ਯੁੱਧ ਦੀ ਇਕ ਜ਼ਰੂਰੀ ਅੰਗ ਹੈ । ਮਾਸ਼ੋਯੋ ਦੇ ਬਾਬੇ ਦਾਦੇ ਸਭ ਸਿਪਾਹੀ ਸਨ । ਯੁਧ ਕਰਨਾ ਉਹਨਾਂ ਦਾ ਧਰਮ ਸੀ । ਇਸ ਕਰਕੇ ਇਸਤਰੀ ਹੋਣ ਤੇ ਵੀ ਮਾਸ਼ੋਯੋ ਦੀਆਂ ਨਾੜਾਂ ਵਿਚ ਉਹਨਾਂ ਹੀ ਸੂਰ ਬੀਰਾਂ ਦਾ ਖੂਨ ਗੇੜੇ ਲਾ ਰਿਹਾ ਸੀ । ਸੋ ਇਸਦੇ ਵੱਸ ਦੀ ਗੱਲ ਨਹੀਂ ਸੀ ਕਿ ਉਹ ਜਿੱਤਣ ਵਾਲੇ ਗੱਭਰੂ ਨੂੰ ਆਪਣੇ ਸਿਰ ਤੇ ਨ ਚੁੱਕ ਲਵੇ ।

ਇਸ ਕਰਕੇ ਜਦ ਕਿਸੇ ਅਨਜਾਣੇ ਪਿੰਡ ਦੇ ਵਾਸੀ,ਬੇ-ਪਛਾਣ ਗੱਭਰੂ ਨੇ, ਘਰ ਦੇ ਹੋਏ ਤੇ ਮੜ੍ਹਕੋ ਮੁੜ੍ਹਕੀ ਹੋਏ ਹੋਏ ਨੇ ਉਹਦੇ ਗਲ ਹਾਰ ਪਾਇਆ, ਤਾਂ ਉਹਦੇ ਭਾਗਾਂ ਦੀ ਵੱਡਤਣ ਕਈ ਵਡੇ ੨ ਘਰਾਣਿਆਂ ਦੀਆਂ ਮੁਟਿਆਰਾਂ ਦੀਆਂ ਨਜ਼ਰਾਂ ਵਿਚ ਰੜਕਣ ਲੱਗ ਪਈ । ਪਿਛਾਹਾਂ ਮੁੜਨ ਸਮੇਂ ਮਾਸ਼ੋਯੋ ਨੇ ਉਸਨੂੰ ਆਪਣੇ ਨਾਲ ਗੱਡੀ ਵਿਚ ਬਿਠਾ ਲਿਆ ਤੇ ਉਸਨੂੰ ਪਿਆਰ ਨਾਲ ਕਿਹਾ. ਤੁਹਾਨੂੰ ਵੇਖ ਕੇ ਮੈਂ ਬਹੁਤ ਡਰ ਗਈ ਸਾਂ। ਖਿਆਲ ਆਉਂਦਾ ਸੀ, ਐਨੀ ਉਚੀ ਕੰਧ ਨੂੰ ਟੱਪਣ ਲੱਗਿਆਂ ਜੇ ਪੈਰ ਹੀ ਤਿਲਕ ਜਾਏ ਤਾਂ ਫੇਰ ?

ਗੱਭਰੂ ਨੇ ਧਨਵਾਦ ਦੇ ਰੂਪ ਵਿਚ ਧੌਣ ਨੀਵੀਂ ਪਾ ਲਈ। ਇਸ ਵੇਲੇ ਇਸ ਸ਼ੇਰ ਵਰਗੇ ਗੱਭਰੂ ਨਾਲ ਮਾਸ਼ੋਯੋ