ਪੰਨਾ:ਧੁਪ ਤੇ ਛਾਂ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਹੁੰਦਿਆਂ ਹੋਇਆਂ ਵੀ ਮਾਸ਼ੋਯੋ ਨੂੰ ਇਸ ਵਿਚ ਅਨੰਦ ਤੇ ਹੰਕਾਰ ਦਾ ਨਸ਼ਾ ਆ ਰਿਹਾ ਸੀ ।

ਗੱਲ ਬਾਤ ਮੁਕਣ ਤੋਂ ਪਿਛੋਂ ਉਹਨੂੰ ਅਗਲੀ ਰਾਤ ਨੂੰ ਵੀ ਰੋਟੀ ਦਾ ਨਿਉਂਂਤਾ ਦੇ ਦਿੱਤਾ, ਪਰ ਉਹਦੇ ਜਾਣ ਤੋਂ ਪਿਛੋਂ ਮਾਸ਼ੋਯੋ ਦਾ ਦਿਲ ਉਹਦੀਆਂ ਗੱਲਾਂ ਬਾਤਾਂ ਨੂੰ ਦੁਹਰਾਉਂਦਾ ਹੋਇਆ ਆਪਣੇ ਆਪ ਹੀ ਹੌਲਾ ਪੈ ਗਿਆ ਤੇ ਉਹਦੇ ਮਨ ਵਿਚ ਉਸ ਸਬੰਧੀ ਨਫਰਤ ਜਿਹੀ ਆ ਗਈ । ਉਸ ਨੂੰ ਰੋਟੀ ਵਰਜਣ ਦੀ ਭੁੱਲ ਨੂੰ ਸੋਚ ਸੋਚਕੇ ਉਹ ਹਾਲੇ ਬੇਹਾਲ ਹੋ ਰਹੀ ਸੀ ਤਦ ਉਸ ਨੇ ਨੌਕਰ ਨੂੰ ਝਟ ਪਟ ਸੱਦਕੇ ਕਈਆਂ ਹੋਰ ਸਕਿਆਂ ਸੋਧਰਿਆਂ ਦੇ ਘਰ ਵੀ ਸ਼ਾਮ ਦੀ ਰੋਟੀ ਦਾ ਨਿਉਂਂਤਾ ਭੇਜ ਦਿਤਾ।

ਪਰਾਹਣੇ ਸਮੇਂ ਸਿਰ ਆ ਇਕੱਠੇ ਹੋਏ। ਅੱਜ ਵੀ ਗਾਉਣਾ, ਨਾਚ, ਦਿਲਲਗੀ ਤੇ ਹੋਰ ਕਈ ਤਮਾਸ਼ੇ ਹੋ ਚੁਕਣ ਤੋਂ ਪਿਛੋਂ ਲੋਕੀ ਘਰਾਂ ਨੂੰ ਮੁੜੇ ਤਾਂ ਦਿਨ ਦਾ ਝੜਾ ਹੋ ਚੁਕਾ ਸੀ।

ਸਭ ਪਾਸਿਉਂਂ ਵਿਹਲੀ ਹੋਕੇ ਉਹ ਸੌਣ ਲੱਗੀ, ਪਰ ਅੱਖਾਂ ਵਿਚੋਂ ਨੀਂਦ ਉੱਡ ਗਈ ਹੈਰਾਨੀ ਇਸ ਗੱਲ ਦੀ ਸੀ ਕਿ ਸਾਰੀ ਰਾਤ ਜਿਨ੍ਹਾਂਂ ਨਾਲ ਹੱਸਦੀ ਖੇਡਦੀ ਰਹੀ ਸੀ। ਉਹਨਾਂ ਵਿਚੋਂ ਕਿਸੇ ਦਾ ਵੀ ਖਿਆਲ ਨਹੀਂ ਸੀ ਆ ਰਿਹਾ, ਏਦਾਂ ਸਮਝੋ ਇਹ ਕਈਆਂ ਜੁੱਗਾਂ ਦੀ ਘਟਨਾ ਸੀ। ਉਹਦੇ ਮਨ ਵਿਚ ਮੁੜ ਮੁੜ ਕੇ ਕੋਈ ਹੋਰ ਈ ਯਾਦ ਆਉਣ ਲੱਗੀ। ਇਹ ਯਾਦ ਉਸ ‘ਬਾਥਨ' ਦੀ ਸੀ ਜੋ ਦੂਰ ਕਿਧਰੇ ਇਕ ਘਰ ਵਿਚ ਕੱਲ ਮੁਕੱਲਾ ਬੈਠਾ ਆਪਣੇ ਕੰਮ ਵਿਚ ਮਸਤ ਸੀ