ਪੰਨਾ:ਧੁਪ ਤੇ ਛਾਂ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੬)

ਸ਼ਰਮਾ ਨੇ ਦੋ ਤਿੰਨ ਵਾਰ ਹਿਲ ਹੁਲ ਕੇ ਆਖਿਆ 'ਪ੍ਰਕਾਸ਼' !
ਯਗ ਦੱਤ-ਦੱਸ ਛਾਇਆ ਕੀ ਆਖਨੀ ਏਂ ?
ਸ਼ਰਮਾ-ਤੁਸੀਂ ਲਿੱੱਸੇ ਕਿਉਂ ਹੁੰਦੇ ਜਾਂਦੇ ਹੋ ?
ਯਗ ਦੱਤ-ਮੈਨੂੰ ਤਾਂ ਪਤਾ ਨਹੀਂ ਲਗਦਾ।
ਸ਼ਰਮਾ-ਤੁਸੀਂ ਖਾਂਦੇ ਨਹੀਂ ?
ਯਗ ਦੱਤ ਹੱਸ ਪਿਆ, ਕੀ ਤੂੰ ਝਗੜਾ ਕਰਨ ਆਈਂ ਏਂ ?
ਸ਼ਰਮਾ-'ਹਾਂ'।
ਯਗ ਦੱਤ-ਮੈਂ ਝਗੜਾ ਕਰਨ ਲਈ ਰਾਜ਼ੀ ਨਹੀਂ।
ਸ਼ਰਮਾ-ਤੁਸੀਂ ਵਿਆਹ ਕਿਉਂ ਨਹੀਂ ਕਰੋਗੇ ?
ਯਗ ਦੱਤ-ਇਹਦਾ ਜੁਵਾਬ ਤਾਂ ਇਕ ਵਾਰ ਰੋਜ਼ ਹੀ ਦੇ ਦਿੰਦਾ ਹੈ ।
ਸ਼ਰਮਾ-ਨਹੀਂ ਕਰਨਾ ਈ ਪਏਗਾ ।
ਯਗ ਦੱਤ-"ਸਗੋਂ ਤੂੰ ਆਪਣਾ ਵਿਆਹ ਕਿਉ ਨਹੀਂ ਕਰਾ ਲੈਂਦੀ?"
ਸ਼ਰਮਾ ਨੇ ਯਗ ਦੱਤ ਦੇ ਹੱਥੋਂ ਚਿੱਠੀ ਖੋਹਕੇ ਆਖਿਆ। ਕਦੇ ਵਿਧਵਾ ਦਾ ਵੀ ਵਿਆਹ ਹੁੰਦਾ ਹੈ ?
ਯਗ ਦੱਤ ਕੁਛ ਚਿਰ ਚੁਪ ਰਹਿਕੇ ਬੋਲਿਆ, ਕੀ ਪਤਾ ਹੈ, ਕੋਈ ਆਖਦਾ ਹੈ ਹੁੰਦਾ ਹੈ ਕੋਈ ਆਖਦਾ ਹੈ, ਨਹੀਂ ਹੁੰਦਾ ।
ਸ਼ਰਮਾਂਂ-ਤਾਂ ਫੇਰ ਮੈਨੂੰ ਪਾਪਾਂ ਦਾ ਭਾਗੀ ਬਣਾਉਣ ਦਾ ਕੀ ਲਾਭ ?