ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਅੱਥਰੂ ਕੇਰ ਰਹੀਆਂ ਹਨ, ਇਹ ਚਿਤ੍ਰ ਉਸਦੇ ਬਾਹਰਲੇ ਨੇਤ੍ਰਾਂ ਪਾਸੋਂ ਲੁਕਿਆ ਹੋਇਆ ਸੀ । ਆਪਣੇ ਮਨ ਨੂੰ ਹੋਰ ਥਾਂਵੇ ਪਾਉਣ ਬਦਲੇ ਉਹ ਰਾਤ ਦਿਨੇ ਪ੍ਰਾਹੁਣਿਆਂ ਨੂੰ ਸਦ ਕੇ ਪ੍ਰੀਤੀ-ਭੋਜਨ ਖੁਆਉਂਦੀ ਤੇ ਰਾਗ ਰੰਗ ਕਰਵਾਉਂਦੀ ਸੀ ਤਾਂ ਜੋ ਉਹਨੂੰ ਮਨ ਦੇ ਅੰਦਰਲਾ ਚਿੱਤ੍ਰ ਨ ਦਿਸ ਸਕੇ । ਇਹ ਕੁਝ ਹੁੰਦਿਆਂ ਹੋਇਆਂ ਵੀ ਉਹਦਾ ਦਿਲ ਟੁਟਦਾ ਖੁਸਦਾ ਸੀ, ਇਹਦਾ ਉਸਦੇ ਪਾਸ ਕੋਈ ਜਵਾਬ ਨਹੀਂ ਸੀ ।

ਜਨਮ-ਦਿਨ ਮਨਾਉਣ ਦੇ ਮੌਕੇ ਤੇ ਉਸਦੇ ਘਰ ਹਰ ਸਾਲ ਰਾਗ ਰੰਗ ਤੇ ਖਾਣਾ ਪੀਣਾ ਹੁੰਦਾ ਸੀ, ਅੱਜ ਇਹ ਉਤਸ਼ਵ ਕੁਝ ਜ਼ਿਆਦਾ ਅਡੰਬਰ ਨਾਲ ਮਨਾਇਆ ਜਾ ਰਿਹਾ ਹੈ । ਉਹਦੇ ਘਰ, ਨੌਕਰਾਂ ਚਾਕਰਾਂ ਤੋਂ ਲੈਕੇ ਸਭ ਗਲੀ ਗੁਆਂਢ ਇਕੱਠੇ ਹੋਏ ਹਨ, ਪਰ ਇਹ ਕੁਝ ਹੁੰਦਿਆਂ ਹੋਇਆਂ ਵੀ ਕਿਸੇ ਦੀ ਅਨਹੋਂਦ ਨੂੰ ਮਾਸ਼ੋਯੋ ਅਨਭਵ ਕਰ ਰਹੀ ਹੈ ਤੇ ਉਸ ਦਾ ਦਿਲ ਨਹੀਂ ਲਗ ਰਿਹਾ। ਉਹ ਸੋਚ ਰਹੀ ਹੈ, ਇਹ ਸਭ ਵਾਧੂ ਦੀ ਖੇਚਲ ਹੈ। ਇਸਦਾ ਕੀ ਲਾਹ ? ਇਹ ਵੀ ਦੁਜੀ ਦੁਨੀਆਂ ਵਾਂਗ ਇਕ ਇਨਸਾਨ ਹੀ ਹੈ ਜਿਹਦੇ ਘਰ ਐਨੇ ਮੰਗਲ ਹੋ ਰਹੇ ਹਨ ਤੇ 'ਉਹ ਵੀ ਵਿਚਾਰਾ ਇਕ ਇਨਸਾਨ ਹੈ ਜਿਹਦੇ ਬੰ ਦ ਕਮਰੇ ਵਿਚ ਇਹਦੀ ਹਵਾ ਵੀ ਨਹੀਂ ਜਾ ਸਕਦੀ'। ਫੇਰ ਤ੍ਰਹਬਕ ਪੈਂਦੀ, ਕੀ ਇਹ ਰੌਲਾ ਰੱਪਾ ਉਹਦੇ ਕੰਮ ਵਿਚ ਰੋਕ ਨਹੀਂ ਪਾਉਂਂਦਾ ਹੋਵੇਗਾ?'

ਹੋ ਸਕਦਾ ਹੈ ਕਿ ਉਹ ਆਪਣਾ ਬੁਰਸ਼ ਸੁਟਕੇ ਟਿੱਕ ਬੈਠਦਾ ਹੋਵੇ। ਕਦੇ ਘਬਰਾ ਕੇ ਉਠ ਬਹਿੰਦਾ ਹੋਵੇ ਤੇ ਏਧਰ