ਪੰਨਾ:ਧੁਪ ਤੇ ਛਾਂ.pdf/64

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਉਧਰ ਟਹਿਲਣ ਹੀ ਲੱਗ ਪੈਂਦਾ ਹੋਵੇ । ਕਦੇ ਨੀਦ ਤੋਂ ਬਿਨਾਂ ਵੱਢ ਵੱਢ ਖਾ ਰਹੇ ਬਿਸਤਰੇ ਤੇ ਪਾਸੇ ਮਾਰਦਿਆਂ ਹੀ ਸਾਰੀ ਰਾਤ ਲੰਘਾ ਦੇਂਂਦਾ ਹੋਵੇ.....।' ਜਾਣਦੇ ਮਨਾਂ ਏਨਾ ਗੱਲਾਂ ਵਿਚ ਕੀ ਰੱਖਿਆ ਹੋਇਆ ਹੈ, ਇਹ ਆਖਕੇ ਉਹ ਫੇਰ ਕਿਧਰੇ ਪਰਚਣ ਦਾ ਯਤਨ ਕਰਨ ਲੱਗਦੀ।

ਮਾਸ਼ੋਯੋ ਖਿਆਲ ਹੀ ਖਿਆਲ ਵਿਚ ਇਕ ਤਰ੍ਹਾਂ ਦਾ ਇਸ ਸਵਾਦੀ ਰਸ ਦਾ ਅਨੰਦ ਲੈਂਦੀ ਰਹਿੰਦੀ ਸੀ । ਅਜੇ ਉਹਨੂੰ ਪਤਾ ਲਗ ਗਿਆ ਕਿ ਕੁਝ ਭੀ ਨਹੀਂ, ਇਹਦੇ ਕਿਸੇ ਕੰਮ ਵਿਚ ਕੋਈ ਰੁਕਾਵਟ ਨਹੀਂ ਪਈ। ਸਭ ਝੂਠ ਹੈ, ਸਭ ਧੋਖਾ ਹੈ। ਨਾ ਤਾਂ ਉਹ ਖੁਦ ਕਿਸੇ ਦਾ ਬਣਨਾ ਚਾਹੁੰਦਾ ਹੈ,ਨਾ ਖੁਦ ਕਿਸੇ ਨੂੰ ਅਪਨਾਉਣਾ ਚਾਹੁੰਦਾ ਹੈ । ਉਹ ਐਨੇ ਕੋਮਲ ਦਿਲ ਤੇ ਸੁਹਲ ਸਰੀਰ ਵਾਲਾ ਰਸੀਆ ਬੰਦਾ, ਪਤਾ ਨਹੀਂ ਕਿਉਂ ਐਨਾ ਪੱਥਰ ਚਿੱੱਤ ਹੋ ਗਿਆ ਹੈ ਕਿ ਕੋਈ ਵੀ ਪਿਆਰ ਭਾਵ ਜਾਂ ਤਰਲਾਂ ਮਿੰਨਤ ਉਸ ਨੂੰ ਨਰਮ ਨਹੀਂ ਕਰ ਸਕਦਾ।

ਇਹ ਕੁਝ ਹੁੰਦਿਆਂ ਹੋਇਆਂ ਵੀ ਜਨਮ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਪੌਥਨ ਅਜ ਸਭ ਕੰਮਾਂ ਵਿਚ ਚੌਧਰੀ ਬਣਿਆ ਹੋਇਆ ਸੀ । ਇਹਨੂੰ ਜਾਣਨ ਵਾਲੇ ਲੋਕ ਘੁਸਰ ਘੁਸਰ ਕਰ ਰਹੇ ਸਨ, ਹੋ ਸਕਦਾ ਹੈ ਕਿ ਇਸ ਘਰ ਦਾ ਇਹੋ ਹੀ ਮਾਲਕ ਬਣ ਜਾਵੇ ਤੇ ਬਣ ਵੀ ਜਲਦੀ ਹੀ ਜਾਵੇ ।

ਪਿਡ ਦੀਆਂ ਜ਼ਨਾਨੀਆਂ ਤੇ ਆਦਮੀਆਂ ਨਾਲ ਘਰ ਭਰਿਆ ਹੋਇਆ ਸੀ । ਚੌਂਂਹ ਪਾਸੀਂ ਅਨੰਦ ਮੰਗਲ