ਪੰਨਾ:ਧੁਪ ਤੇ ਛਾਂ.pdf/65

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਦੀਆਂ ਧੁਨਾਂ ਸੁਣਾਈ ਦੇ ਰਹੀਆਂ ਸਨ । ਪਰ ਜਿਸ ਦੇ ਵਾਸਤੇ ਇਹ ਹੋ ਰਿਹਾ ਸੀ ਉਹ ਆਪ ਹੀ ਖੁਸ਼ ਨਹੀਂ ਸੀ । ਉਹਦੇ ਮੂੰਹ ਤੋਂ ਇਕ ਖਾਸ ਕਿਸਮ ਦੀ ਉਦਾਸੀ ਜਿਹੀ ਸੀ, ਜਿਸ ਨੂੰ ਕਿ ਕੋਈ ਵੇਖ ਨਹੀਂ ਸੀ ਸਕਦਾ। ਇਹ ਉਦਾਸੀ ਸਿਰਫ ਘਰ ਦੀਆਂ ਪੁਰਾਣੀਆਂ ਟਹਿਲਣਾਂ ਨੂੰ ਦਿੱਸੀ ਜੋ ਕਿ ਆਪਣੀ ਸੁਆਮਣ ਨੂੰ ਅਤ ਨੇੜੇ ਹੋਕੇ ਵੇਖ ਰਹੀਆਂ ਸਨ । ਉਹਨਾਂ ਵੇਖਿਆ ਕਿ ਇਸ ਲੜਕੀ ਵਾਸਤੇ ਕਿਸੇ ਇਕ ਦੀ ਅਨਹੋਂਦ ਕਰਕੇ ਇਹ ਸਭ ਕੁਝ ਹੁੰਦਾ ਹੀ ਹੈ । ਅਜ ਦੇ ਦਿਨ ਜੋ ਆਤਮਾ ਇਸ ਦੇ ਗਲ ਵਿਚ ਮਾਲਾ ਪਾਕੇ ਸਦਕੇ ਲੈਂਂਦੀ ਹੁੰਦੀ ਸੀ ਨਾ ਉਹ ਆਤਮਾ ਹੈ ਤੇ ਨਾ ਹੀ ਉਹ ਮਾਲਾ ਹੈ । ਮਾਸ਼ੋਯੋ ਦੇ ਪਿਉ ਦੇ ਵੇਲੇ ਦੇ ਇਕ ਬੁਢੇ ਨੇ ਕਿਹਾ, ਛੋਟਾ ਬੇਟਾ ਕਿਥੇ ਹੈ ਉਹ ਤਾਂ ਕਿਧਰੇ ਨਹੀਂ ਦਿੱਸਦਾ ?

ਬੁਢਾ ਕੁਝ ਚਿਰ ਪਹਿਲਾਂ ਛੁਟੀ ਲੈਕੇ ਚਲਿਆ ਗਿਆ ਸੀ ਤੇ ਇਹਦਾ ਘਰ ਵੀ ਦੂਜੇ ਪਿੰਡ ਸੀ ਇਸ ਕਰਕੇ ਰੁਸਣ-ਮੰਨਣ ਦੀ ਗਲ ਬਾਤ ਦਾ ਇਸਨੂੰ ਪਤਾ ਨਹੀਂ ਸੀ। ਮਾਸ਼ੋਯੋ ਦਿਲ ਨੂੰ ਮਜ਼ਬੂਤ ਕਰ ਕੇ ਆਖਣ ਲੱਗੀ, 'ਜੇ ਉਸ ਨੂੰ ਵੇਖਣਾ ਹੈ ਤਾਂ ਓਹਦੇ ਘਰ ਚਲਿਆ ਜਾਹ, ਇਥੇ ਕਿਉਂ ਆਇਆ ਏਂ?'

'ਚੰਗਾ ਮੈਂ ਚਲਿਆ ਜੇ!' ਆਖ ਕੇ ਬੁਢਾ ਚਲਿਆ ਗਿਆ।ਜਾਂਦਿਆਂ ਜਾਂਦਿਆਂ ਹੌਲੀ ਜਿਹੀ ਆਖਦਾ ਗਿਆ, ਮੈਂ ਉਸ ਇਕਲੇ ਨੂੰ ਵੇਖਣ ਨਹੀਂ ਆਇਆ ਸਾਂ, ਤੁਹਾਨੂੰ ਦੋਹਾਂ ਨੂੰ ਇਕ ਹੋਇਆਂ ਵੇਖਣ ਦੀ ਮੇਰੀ ਰੀਝ ਸੀ, ਰੱਬ ਕਦੇ ਪੂਰੀ ਕਰੇਗਾ।'