ਪੰਨਾ:ਧੁਪ ਤੇ ਛਾਂ.pdf/66

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੬੪)

ਬੁਢੇ ਦੀ ਗੱਲ ਇਸ ਨੇ ਸਣ ਲਈ ਸੀ। ਇਹ ਝੂਠ ਨਹੀਂ ਸੀ, ਸਾਰੀ ਦੁਨੀਆਂ ਹੀ ਇਨ੍ਹਾਂ ਨੂੰ ਇਕ ਹੋਇਆਂਂ ਵੇਖਣਾ ਚਾਹੁੰਦੀ ਸੀ । ਉਹਨੇ ਸੁਣਦਿਆਂ ਸਾਰ ਹੀ ਉਤਾਹਾਂਂ ਵੇਖਿਆ, ਸਾਹਮਣੇ ਬਾਥਨ ਖੜਾ ਹੈ, ਉਹਦੇ ਸਾਰੇ ਸਰੀਰ ਵਿਚ ਬਿਜਲੀ ਦੌੜ ਗਈ । ਪਰ ਦੁਨੀਆਂ ਪਾਸੋਂ ਬਚਣ ਲਈ ਉਹਨੇ ਆਪਣੇ ਆਪ ਨੂੰ ਸੰਭਾਲ ਲਿਆ ਤੇ ਮੂੰਹ ਸੁਜਾਕੇ ਅੰਦਰ ਚਲੀ ਗਈ। ਕੁਝ ਚਿਰ ਪਿਛੋਂ ਬੁੱਢਾ ਆ ਕੇ ਕਹਿਣ ਲੱਗਾ, ਛੋਟੀ ਧੀਏ, ਕੁਝ ਵੀ ਹੋਵੇ, ਬਾਥਨ ਤੇਰਾ ਪਰਾਹੁਣਾ ਹੈ ਕੀ ਤੂੰ ਇਹਦੇ ਨਾਲ ਕੋਈ ਗਲ ਵੀ ਨਹੀਂ ਕਰੇਂਂਗੀ?

ਪਰ ਮੈਂ ਤਾਂ ਤੈਨੂੰ ਸਦਕੇ ਲਿਆਉਣ ਵਾਸਤੇ ਨਹੀਂ ਆਖਿਆ ?
'ਇਹ ਤਾਂ ਮੇਰੀ ਭੁੱਲ ਹੈ' ਇਹ ਆਖ ਕੇ ਉਹ ਜਾਣ ਹੀ ਲੱੱਗਾ ਸੀ ਕਿ ਮਾਸ਼ੋਯੋ ਨੇ ਸੱਦ ਕੇ ਕਿਹਾ, ਮੇਰੇ ਬਿਨਾਂ ਇਥੇ ਹੋਰ ਲੋਕ ਵੀ ਤਾਂ ਹਨ ਉਹ ਵੀ ਗਲ ਬਾਤ ਕਰ ਸਕਦੇ ਹਨ ?
ਹਾਂ ਕਰ ਸਕਦੇ ਹਨ, ਪਰ ਹੁਣ ਉਹਦੀ ਲੋੜ ਨਹੀਂ ਉਹ ਚਲੇ ਗਏ ।
ਮਾਸ਼ੋਯੋ ਪਲ ਭਰ ਤਾਂ ਬੁੱਤ ਬਣੀ ਰਹਿ ਗਈ । ਫੇਰ ਬੋਲੀ ਮਰਾ ਭਾਗ, ਨਹੀਂ ਤਾਂ ਤੁਸੀਂ ਵੀ ਤਾਂ ਉਹਨਾਂ ਨੂੰ ਅੰਨ ਪਾਣੀ ਲਈ ਆਖ ਸਕਦੇ ਸੀ ?
ਨਹੀਂ ਮੈਂ ਐਨਾ ਬੇ ਲੱਜਾ ਨਹੀਂ, ਇਹ ਆਖ ਕੇ ਬੁੱਢਾ ਆਪਣੇ ਥਾਂ ਭਰਿਆ ਪੀਤਾ ਚਲਿਆ ਗਿਆ।