ਪੰਨਾ:ਧੁਪ ਤੇ ਛਾਂ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)

ਯਗ ਦੱਤ ਨੇ ਲੰਮਾ ਸਾਰਾ ਹੌਕਾ ਲੈਕੇ ਆਖਿਆ ਤਾਂ ਕੀ ਫੇਰ ਮੇਰੀ ਹੀ ਸੇਵਾ ਕਰਦਿਆਂ ਕਰਦਿਆਂ ਉਮਰ ਪੂਰੀ ਕਰ ਦੇਵੇਂਗੀ ??
“ਹਾਂ।"ਆਖ ਕੇ ਉਹ ਟੱਪ ਟੱਪ ਅਥਰੂ ਵਹਾਕੇ ਰੋਣ ਲਗ ਪਈ ।
ਯਗ ਦੱਤ ਨੇ ਉਸ ਦੇ ਅੱਥਰੂ ਪੂੰਜਦਿਆਂ ਹੋਇਆਂ ਆਖਿਆ, ਸੁਰੋ ਤੇਰੇ ਮਨ ਦੀ ਕੀ ਅਵਸਥਾ ਹੈ ਮੈਨੂੰ ਸੱਚ ਸੱਚ ਨਹੀਂ ਦੱਸੇਂਂਗੀ ?
ਸ਼ਰਮਾ-ਮੈਨੂੰ ਬ੍ਰਿੰਦਾ ਬਨ ਭੇਜ ਦਿਉ।
ਯਗ ਦੱਤ-ਮੈਨੂੰ ਛਡਕੇ ਰਹਿ ਲਿਆ ਕਰੇਂਂਗੀ ?

ਸ਼ਰਮਾ ਦੇ ਮੂੰਹੋਂ ਗਲ ਨਾ ਨਿਕਲੀ, ਸੱਜੇ ਤੇ ਖੱਬੇ ਦੋ ਵੇਰਾਂ ਸਿਰ ਹਿਲਾ ਕੇ ਉਹ ਫਰਨ ਫਰਨ ਅੱਥਰੂ ਕੇਰਨ ਲੱਗ ਪਈ।

੨.


ਸ਼ਰਮਾ-ਯਗ ਜੀ ! ਉਹ ਫੇਰ ਆਖੋ ਨਾ ?
ਯਗ ਦੱਤ-ਕਿਹੜੀ ?
ਸ਼ਰਮਾ-ਉਹੋ, ਜਦੋਂ ਮੈਨੂੰ ਬ੍ਰਿੰਦਾਬਨੋ ਖਰੀਦਿਆ ਸੀ ਕਿੰਨੇ ਨੂੰ ਖਰੀਦਿਆ ਸੀ ?
ਯਗ ਦੱਤ-ਪੰਜਾਹ ਰੁਪਇਆਂ ਤੋਂ ਉਸ ਵੇਲੇ ਮੈਂ, ਅਠਾਰਾਂ ਸਾਲ ਦਾ ਸਾਂ, ਬੀ. ਏ. ਦਾ ਇਮਤਿਹਾਨ ਦੇਕੇ