ਪੰਨਾ:ਧੁਪ ਤੇ ਛਾਂ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

'ਮੈਂ ਜਾਣਦੀ ਹਾਂ।' ਉਹ ਆਪ ਵੀ ਉਹਨੂੰ ਉਡੀਕ ਰਹੀ ਸੀ।

ਮਾਸ਼ੋਯੋ ਜਦ ਥੱਲੇ ਆਈ ਤਾਂ ਬਾਥਨ ਉਠ ਕੇ ਖਲੋ ਗਿਆ। ਬਾਥਨ ਦਾ ਮੂੰਹ ਵੇਖਦਿਆਂ ਹੀ ਮਾਸ਼ੋਯੋ ਦੇ ਕਲੇਜੇ ਵਿਚ ਸਾਂਗ ਵੱਜ ਗਈ । ਰੁਪਏ ਤਾਂ ਇਹ ਚਾਹੁੰਦੀ ਨਹੀਂ ਸੀ ਤੇ ਨਾ ਉਸ ਨੂੰ ਰੁਪਿਆਂ ਦਾ ਲੋਭ ਹੀ ਸੀ। ਰੁਪਿਆਂ ਦੇ ਬਹਾਨੇ ਕਿਸੇ ਦਾ ਦਿਲ ਕਿਦਾਂ ਤੋੜਿਆ ਜਾ ਸਕਦਾ ਹੈ, ਇਹ ਉਹ ਸਾਹਮਣੇ ਵੇਖ ਰਹੀ ਸੀ । ਬਾਥਨ ਹੀ ਪਹਿਲਾਂ ਬੋਲਿਆ, 'ਕੀ ਅੱਜ ਸਤਵਾਂ ਤੇ ਆਖਰੀ ਦਿਨ ਨਹੀਂ ? ਮੈਂ ਰੁਪਿਆ ਲੈ ਆਇਆ ਹਾਂ।'

ਹਾਏ ਮਨੁਖ ਹਿਰਦਾ, ਇਹਦਾ ਕੋਈ ਪਤਾ ਨਹੀਂ ਲਗਦਾ। ਆਦਮੀ ਮਰਨ ਲੱਗਿਆਂ ਵੀ ਰੁਪਿਆ ਨਹੀਂ ਛਡ ਸਕਦਾ, ਨਹੀਂ ਤਾਂ ਮਾਸ਼ੋਯੋ ਦੇ ਮੂੰਹੋਂ ਇਹ ਕਦੇ ਨ ਨਿਕਲਦਾ, ਮੈਂ ਥੋੜੇ ਰੁਪਏ ਨਹੀਂ ਚਾਹੁੰਦੀ, ਮੈਂ ਪੂਰਾ ਹਿਸਾਬ ਨਬੇੜਨਾ ਚਾਹੁੰਦੀ ਹਾਂਂ,ਮੈਂ ਪੂਰਾ ਹਿਸਾਬ ਨਬੇੜਨਾ ਚਾਹੁੰਦੀ ਹਾਂ।

ਬਾਥਨ ਦਾ ਸੁੱਕਾ ਹੋਇਆ ਮੂੰਹ ਵੀ ਹੱਸ ਪਿਆ, ਕਹਿਣ ਲੱਗਾ, 'ਠੀਕ ਹੈ ਮੈਂ ਸਾਰਾ ਹੀ ਪਿਆ ਲੈਕੇ ਆਇਆ ਹਾਂ।'
ਸਾਰਾ ਰੁਪਇਆ ਕਿੱਥੋਂ ਲੱਭਾ ?
ਕੱਲ੍ਹ ਪਤਾ ਲਗ ਜਾਇਗਾ, ਇਸ ਸੰਦੂਕ ਵਿਚ ਰੁਪਿਆ ਹੈ। ਕਿਸੇ ਨੂੰ ਲੈ ਆਉਣ ਵਾਸਤੇ ਆਖ ਦਿਓ ।
ਗੱਡੀ ਵਾਲੇ ਨੇ ਦਰਵਾਜ਼ੇ ਦੇ ਬਾਹਰੋਂ ਹੀ ਇਸ਼ਾਰਾ ਕਰ ਕੇ ਪੁਛਿਆ, 'ਹੋਰ ਕਿੰਨਾ ਚਿਰ ਲੱਗੇਗਾ। ਜੇ ਬਹੁਤਾ ਚਿਰ ਲੱਗ ਗਿਆ ਤਾਂ ਪੇਗੂ ਵਿਚ ਰਹਿਣ ਨੂੰ ਥਾਂ ਨਹੀਂ