ਸਮੱਗਰੀ 'ਤੇ ਜਾਓ

ਪੰਨਾ:ਧੁਪ ਤੇ ਛਾਂ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੨)

ਮਿਲ ਸਕੇਗਾ ?'

ਮਾਸ਼ੋਯੋ ਨੇ ਧੌਣ ਬਾਹਰ ਕੱਢ ਕੇ ਵੇਖਿਆ, ਸੜਕ ਤੇ ਬਿਸਤਰੇ, ਬਕਸ ਤੇ ਹੋਰ ਅਟੇ ਪਟੇ ਦੀ ਗੱਡੀ ਲੱਦੀ ਹੋਈ ਖਲੋਤੀ ਹੈ। ਡਰ ਤੇ ਨਮੋਸ਼ੀ ਨਾਲ ਉਹਦਾ ਮੂੰਹ ਪੀਲਾ ਪੈ ਗਿਆ। ਵਿਆਕੁਲ ਹੋ ਕੇ ਉਹ ਇਕ ਵਾਰ ਹੀ ਸੁਆਲਾਂ ਦੀ ਝੜੀ ਲਾਉਣ ਲਗ ਪਈ, ਯੋਗੂ ਕਿਉਂਂ ਜਾ ਰਹੇ ਹੋ ? ਗੱਡੀ ਕਿਸਦੀ ਹੈ ? ਕਿੱਥੋਂ ਰੁਪਏ ਲੱਭੇ, ਕੂੰਦੇ ਕਿਉਂ ਨਹੀਂ? ਕੱਲ੍ਹ ਕਿਸ ਚੀਜ਼ ਦਾ ਪਤਾ ਲਗ ਜਾਇਗਾ।ਅੱਜ ਗੱਲ ਕਰਦਿਆਂ ਹੋਇਆਂ ਤੁਹਾਡਾ...........।

ਬੋਲਦਿਆਂ ੨ ਹੀ ਉਹ ਆਪਣਾ ਆਪ ਭੁਲ ਨੇ ਉਸਦੇ ਪਾਸ ਆ ਗਈ ਤੇ ਉਸ ਦਾ ਹੱਥ ਫੜ ਲਿਆ। ਫੇਰ ਨਮੋਸ਼ੀ ਦੀ ਮਾਰੀ ਨੇ ਉਹਦਾ ਹੱਥ ਛਡ ਕੇ ਮੱਥਾ ਟੋਹਿਆ ਤੇ ਕਹਿਣ ਲਗੀ, 'ਹਾਏ ਹੈ, ਤੁਹਾਨੂੰ ਤਾਂ ਬੁਖਾਰ ਚੜ੍ਹਿਆ ਹੋਇਆ ਹੈ।'ਇਸੇ ਕਰਕੇ ਤਾਂ ਸੋਚਦੀ ਸਾਂ ਕਿ ਮੂੰਹ ਐਨਾ ਕਿਉਂ ਲੱਥਾ ਹੋਇਆ ਹੈ।

ਬਾਥਨ ਨੇ ਆਪਣਾ ਹੱਥ ਛੱਡ ਕੇ ਆਖਿਆ, 'ਬਹਿ ਜਾਓ।' ਇਹ ਆਖ ਕੇ ਉਹ ਆਪ ਵੀ ਬਹਿ ਗਿਆ ਤੇ ਆਖਣ ਲਗਾ, 'ਮੈਂ ਮੰਡਾਲੇ ਜਾ ਰਿਹਾ ਹਾਂ, ਕੀ ਅਜ ਤੁਸੀਂ ਮੇਰੀ ਅਖੀਰੀ ਗਲ ਬਾਤ ਸੁਣੋਗੇ ?'

'ਮਾਸ਼ੋਯੋ' ਨੇ 'ਸਿਰ ਹਿਲਾ ਕੇ ਜੁਵਾਬ ਦਿੱਤਾ, ਸੁਣਾਂਗੀ। ਬਾਥਨ ਨੇ ਆਪਣੇ ਆਪ ਨੂੰ ਸੰਭਾਲਦਿਆਂ ਹੋਇਆਂ ਕਿਹਾ, ਸਭ ਤੋਂ ਜਰੂਰੀ ਗਲ ਇਹ ਹੈ ਕਿ 'ਕਿਸੇ ਯੋਗ ਵਰ ਨੂੰ ਲੱਭ ਕੇ ਉਹਦੇ ਨਾਲ ਵਿਆਹ ਕਰ ਲੈਣਾ