ਪੰਨਾ:ਧੁਪ ਤੇ ਛਾਂ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੩)

ਕਿਉਂਂਕਿ ਬਹੁਤਾ ਚਿਰ ਕੁਆਰੀ ਰਹਿਣਾ ਠੀਕ ਨਹੀਂ। ਇਕ ਗਲ ਹੋਰ..........।' ਏਨਾਂ ਆਖ ਕੇ ਉਹ ਕੁਝ ਚਿਰ ਚੁੱਪ ਹੋ ਗਿਆ ਤੇ ਫੇਰ ਹੋਰ ਵੀ ਕੋਮਲ ਆਵਾਜ਼ ਨਾਲ ਬੋਲਿਆ ਇਕ ਗਲ ਤੁਹਾਨੂੰ ਹੋਰ ਆਖਦਾ ਹਾਂ ਜੋ ਤੁਹਾਨੂੰ ਹਮੇਸ਼ਾ ਵਾਸਤੇ ਆਪਣੇ ਮਨ ਵਿਚ ਵਸਾ ਲੈਣੀ ਚਾਹੀਦੀ ਹੈ ਉਹ ਇਹ ਹੈ 'ਇਸਤ੍ਰੀਆਂ ਲਈ ਲੱਜਾ ਵਾਂਗੂੰ ਸੈਵਸਤਕਾਰ ਵੀ ਇਕ ਗਹਿਣਾ ਹੈ, ਪਰ ਅੱਤ ਕਰਨ ਨਾਲ........।'

ਮਾਸ਼ੋਯੋ ਬੇਸਬਰੀ ਹੋ ਕੇ ਵਿੱਚੋਂ ਹੀ ਬੋਲ ਪਈ, 'ਇਹ ਮੈਂ ਫੇਰ ਕਿਸੇ ਦਿਨ ਸੁਣਾਂਗੀ, ਤੁਸਾਂ ਰੁਪਏ ਕਿੱਥੋਂ ਲਏ ਇਹ ਦੱਸੋ?'

ਬਾਥਨ ਹੱਸ ਪਿਆ, 'ਕਹਿਣ ਲੱਗਾ, ਇਹ ਤੁਸੀਂਂ ਕਿਉਂਂ ਪੁਛਦੇ ਹੋ ? ਭਲਾ ਤੁਹਾਥੋਂ ਮੇਰਾ ਕੀ ਭੁਲਿਆ ਹੋਇਆ ਹੈ ?'
ਰੁਪੈ ਤੁਸਾਂ ਕਿੱਥੋਂ ਲਏ ?
ਬਾਥਨ ਨੇ ਥੁਕ ਅਗਾਹਾਂ ਲੰਘਾਉਂਦੇ ਹੋਏ ਕਿਹਾ, ਪਿਤਾ ਦਾ ਕਰਜਾ ਪਿਤਾ ਦੀ ਜਾਇਦਾਦ ਵੇਚ ਕੇ ਹੀ ਲਾਹਿਆ ਜਾ ਰਿਹਾ ਹੈ, ਨਹੀਂ ਤਾਂ ਮੇਰਾ ਆਪਣਾ ਕੀ ਸੀ ?
‘ਤੁਹਾਡਾ ਫੁੱਲਾਂ ਦਾ ਬਗੀਚਾ?'
ਉਹ ਵੀ ਬਾਬੇ ਦਾ ਸੀ।
ਤੁਹਾਡੀਆਂ ਐਨੀਆਂ ਕਿਤਾਬਾਂ ?
ਹੁਣ ਕਿਤਾਬਾਂ ਲੈ ਕੇ ਕੀ ਕਰਾਂਗਾ ਤੇ ਅਸਲ ਵਿਚ ਕਿਤਾਬਾਂ ਵੀ ਤਾਂ ਉਹਨਾਂ ਦੀਆਂ ਸਨ।
ਮਾਸ਼ੋਯੋ ਨੇ ਲੰਮਾ ਸਾਰਾ ਹੌਕਾ ਲੈ ਕੇ ਆਖਿਆ,